ਦੋ ਨਵੀਆਂ ਵੱਡੀਆਂ ਟੀਮਾਂ ਦੀ ਆਮਦ ਨੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਝੰਡਾ ਕੀਤਾ ਉੱਚਾ

ਸਾਡੀ ਫੈਡਰੇਸ਼ਨ ਵਿਚ ਜਬਰਦਸਤ ਮੁਕਾਬਲੇ ਦੇਖਣ ਨੂੰ ਮਿਲਣਗੇ – ਚੱਠਾ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸ੍ਰ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਹੋਈ। ਜਿਸ ਸੰਸਥਾ ਨਾਲ਼ ਸੰਬਧਿਤ ਆਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਦੋ ਨਵੀਆਂ ਟੀਮਾਂ ਨੂੰ ਸ਼ਾਮਿਲ ਕੀਤਾ ਗਿਆ।ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਸੁਰਜਨ ਸਿੰਘ  ਚੱਠਾ ਨੇ ਦੱਸਿਆ ਕਿ ਅੱਜ ਦੋ ਨਵੀਆ ਟੀਮਾ ਨੇ ਸਾਡੀ ਸੰਸਥਾ ਨੂੰ ਚੁਣਿਆ ਹੈ। ਜਿੰਨਾ ਵਿਚ ਬਾਬਾ ਪੰਜਾਬ ਸਿੰਘ ਕਲੱਬ ਭੰਡਾਲ ਦੋਨਾ ਅਤੇ ਬਾਬਾ ਹਜ਼ਾਰਾ ਸਿੰਘ ਕਲੱਬ ਯੂ ਐਸ ਏ ਗੁਰਦਾਸਪੁਰ ਸ਼ਾਮਿਲ ਹਨ। ਉਹਨਾਂ ਦੋਵਾਂ ਟੀਮਾਂ ਦਾ ਸਵਾਗਤ ਕੀਤਾ। ਜਿਸ ਵਿਚ ਸਟਾਰ ਖਿਡਾਰੀ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਜਲਦੀ ਹੀ ਟੂਰਨਾਮੈਂਟ  ਦੀ ਸ਼ੁਰੂਆਤ ਹੋ ਜਾਵੇਗੀ।ਇਸ ਮੌਕੇ  ਟੈਕਨੀਕਲ ਕਮੇਟੀ ਦੇ ਚੇਅਰਮੈਨ ਕੋਚ ਮਹਿੰਦਰ ਸਿੰਘ ਸੁਰਖਪੁਰ , ਪ੍ਰੋ ਗੋਪਾਲ ਸਿੰਘ,  ਕਾਲਾ ਕੁਲਥਮ, ਮਨਜਿੰਦਰ ਸੀਪਾ ਆਲਮ ਵਾਲਾ ,ਕੁਲਬੀਰ ਸਿੰਘ ਬਿਜਲੀ ਨੰਗਲ ਖਜਾਨਚੀ, ਕੋਚ ਦਵਿੰਦਰ ਚਮਕੌਰ ਸਾਹਿਬ, ਅਮਨ ਮਲਸੀਆਂ, ਜਸਵੀਰ ਸਿੰਘ ਧਨੋਆ ਖਜਾਨਚੀ, ਤਗੜ ਖੀਰਾਂਵਾਲੀ, ਬਲਜੀਤ ਸਿੰਘ ਬਰਨਾਲਾ, ਬਾਬਾ ਸੰਦੀਪ ਸਿੰਘ, ਹਰਦੀਪ ਬਿੱਲਾ ਕੁਤਬਾ, ਕੋਚ ਲੱਖਣ ਢੰਡੀਆਲ, ਹਨੀ ਭੰਡਾਲ ਸ਼ਾਮਿਲ ਸਨ।ਹੁਣ ਤੱਕ  ਨੌਰਥ ਇੰਡੀਆ ਕਬੱਡੀ ਵਿੱਚ 20 ਟੀਮਾਂ ਹੋ ਗਈਆਂ ਹਨ। ਜਿਹੜੀਆਂ ਕਿ ਆਉਣ ਵਾਲੇ ਸੀਜਨ ਵਿੱਚ ਆਪਣੇ ਆਪਣੇ ਪਲੇਅਰਾਂ ਨੂੰ ਲੈ ਕੇ ਵਧੀਆ ਪ੍ਰਦਰਸ਼ਨ ਕਰਨਗੀਆਂ ਤੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਮੈਚ ਪੂਰੇ ਪੰਜਾਬ ਦੇ ਅਲੱਗ ਅਲੱਗ ਟੂਰਨਾਮੈਂਟ ਤੇ   ਵੇਖਣ ਨੂੰ ਮਿਲਣਗੇ ਤੇ ਟੂਰਨਾਮੈਂਟਾਂ ਦੀ  ਲਿਸਟ  ਪਾ ਦਿਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਵਾਂ ਟਾਇਰ / ਮਿੰਨੀ ਕਹਾਣੀ
Next articleਦਿੜਬਾ ਹਲਕੇ ਦੀਆਂ ਸੜਕਾਂ ਤੇ ਚਲਦਿਆਂ ਜਦੋਂ ਵਾਹਨ ਰੋਂਦੇ ਨੇ