ਭੀਖੀ (ਸਮਾਜ ਵੀਕਲੀ) (ਕਮਲ ਜਿੰਦਲ) ਪਾਵਰਕਾਮ ਐਂਡ ਟਰਾਂਸਕੋ ਤਾਲਮੇਲ ਕਮੇਟੀ ਦੇ ਸੱਦੇ ‘ਤੇ ਅੱਜ ਆਊਟਸੋਰਸ ਕਾਮਿਆਂ ਵਲੋਂ ਸਥਾਨ ਆਊਟਲੇਟ ਸਟੋਰ ਮਾਨਸਾ ਵਿਖੇ ਪ੍ਰਧਾਨ ਗੁਰਵਿੰਦਰ ਸਿੰਘ ਗੋਲਟਾ ਦੀ ਅਗਵਾਈ ਵਿੱਚ 3 ਦਿਨਾਂ ਤੋਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ । ਸਾਥੀਆਂ ਵੱਲੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਆਗੂਆਂ ਨੇ ਦੱਸਿਆ ਕਿ ਬਿਜਲੀ ਬੋਰਡ ਦੀ ਮੈਨੇਜਮੈਂਟ ਵਲੋਂ ਪਿਛਲੇ ਦਿਨੀਂ ਜਥੇਬੰਦੀ ਨਾਲ ਹੋਈ ਸਹਿਮਤੀ ਦੇ ਬਾਵਜੂਦ ਵੀ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ। ਉਸ ਦੇ ਵਿਰੋਧ ਵਿਚ ਪੀ. ਐਸ. ਪੀ. ਸੀ. ਐਲ./ਪੀ. ਐਸ. ਟੀ. ਸੀ. ਐਲ. ਕੰਟਰੈਕਚੁਅਲ ਵਰਕਰਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਆਊਟਲੈਟ ਸਟੋਰ ਮਾਨਸਾ ਦੇ ਸਾਰੇ ਆਉਟਸੋਰਸ ਕਾਮਿਆਂ ਵਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਹਨ। ਆਗੂਆਂ ਨੇ ਦੱਸਿਆ ਕਿ ਕਾਮਿਆਂ ਦੀਆਂ ਮੰਗਾਂ ਪ੍ਰਵਾਨ ਹੋਣ ਤੱਕ ਅਤੇ ਨੋਟੀਫ਼ਿਕੇਸ਼ਨ ਜਾਰੀ ਕਰਨ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਅਮਰੀਕ ਸਿੰਘ ਖਜਾਨਚੀ, ਜਸਵਿੰਦਰ ਸਿੰਘ ਬੱਬੀ ਮੀਤ ਪ੍ਰਧਾਨ ਗੁਰਮੇਲ ਸਿੰਘ ਪਾਲਾ ਸਿੰਘ ਗੁਰਬਖਸ਼ ਸਿੰਘ ਮਨਪ੍ਰੀਤ ਸੁਖਵਿੰਦਰ ਕੁਮਾਰ ਨੈਬ ਸਿੰਘ ਰਾਮ ਸਿੰਘ ਭਰਪੂਰ ਸਿੰਘ ਗੁਰਮੇਲ ਸਿੰਘ ਮੇਲਾ ਅਮਨਦੀਪ ਸਿੰਘ ਨਾਲ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



