ਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹਾ- ਰਤਨ ਸਿੰਘ ਕਾਕੜ ਕਲਾਂ

ਫੋਟੋ ਕੈਪਸਨ:- ਮਹਿਤਪੁਰ ਵਿਚ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰਾਂ ਦੀ ਹੰਗਾਮੀ ਮੀਟਿੰਗ ਕਰਦੇ ਹੋਏ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਮਹਿਤਪੁਰ ਵਿਚ ਆਪ ਮੈਂਬਰਾਂ ਦੀ ਮੀਟਿੰਗ ਦੌਰਾਨ

ਰਤਨ ਸਿੰਘ ਕਾਕੜ ਕਲਾਂ ਨੇ ਮੌਕੇ ਤੇ ਦਿੱਤੇ ਵਰਕਰਾਂ ਦੇ ਸਵਾਲਾਂ ਦੇ ਜਵਾਬ

ਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹਾ- ਰਤਨ ਸਿੰਘ ਕਾਕੜ ਕਲਾਂ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਮਹਿਤਪੁਰ ਵਿਚ ਹੋਈ। ਇਸ ਮੀਟਿੰਗ ਵਿਚ ਅਲੱਗ ਅਲੱਗ ਪਿੰਡਾਂ ਦੇ ਸਰਗਰਮ ਪਾਰਟੀ ਵਰਕਰਾਂ , ਪੰਚਾ, ਸਰਪੰਚਾਂ ਅਤੇ ਮੋਹਤਬਰਾਂ ਵੱਲੋਂ ਸ਼ਿਰਕਤ ਕੀਤੀ। ਇਸ ਮੀਟਿੰਗ ਦੀ ਖਾਸੀਅਤ ਇਹ ਰਹੀ ਕਿ ਹਰ ਵਿਅਕਤੀ ਵੱਲੋਂ ਆਪੋ ਆਪਣੇ ਪਿੰਡਾਂ, ਬੀਡੀਪੀਓ ਦਫ਼ਤਰ, ਪੁਲਿਸ ਮਹਿਕਮੇ ਅਤੇ ਹੋਰ ਸਮੱਸਿਆਵਾਂ ਬਾਰੇ ਦਿਲ ਖੋਲ੍ਹ ਕੇ ਵਿਚਾਰ ਰੱਖੇ ਗਏ। ਇਸ ਮੀਟਿੰਗ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਨੇ ਜੀ ਕਹਿੰਦਿਆਂ ਨਿਭਾਈ ਇਸ ਮੌਕੇ ਐਮ, ਸੀ, ਸਰਤਾਜ ਸਿੰਘ ਵੱਲੋਂ ਮੁਢਲਾ ਸਿਹਤ ਕੇਂਦਰ ਮਹਿਤਪੁਰ ਨੂੰ ਅਪਗ੍ਰੇਡ ਕਰਨ, ਅਤੇ ਐਂਬੂਲੈਂਸ ਦੀ ਸਹੂਲਤ ਦੀ ਘਾਟ ਬਾਬਤ ਜਾਣਕਾਰੀ ਸਾਂਝੀ ਕੀਤੀ। ਇਸ ਮੀਟਿੰਗ ਦੌਰਾਨ ਵਰਕਰਾਂ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਸਰਦਾਰ ਰਤਨ ਸਿੰਘ ਕਾਕੜ ਕਲਾਂ ਵਿਧਾਨ ਸਭਾ ਹਲਕਾ ਸ਼ਾਹਕੋਟ ਨੇ ਮੁਖ਼ਾਤਿਬ ਹੁੰਦਿਆਂ ਕਿਹਾ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ। ਤੁਸੀਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਪ੍ਰਚਾਰ ਕਰਦਿਆਂ ਭਾਰੀ ਬਹੁਮਤ ਨਾਲ ਜਿਤਾਇਆ ਹੈ।

ਹੁਣ ਐਮ, ਪੀ, ਸਾਡਾ ਹੈ ਤੇ ਐਮ ਪੀ ਕੋਟੇ ਵਿਚੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵਿਕਾਸ ਕਾਰਜਾਂ ਨੂੰ ਸਿਰੇ ਚਾੜਿਆ ਜਾਵੇਗਾ। ਉਨ੍ਹਾਂ ਕਿਹਾ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੇ ਸਾਨੂੰ ਸਦਾ ਵਿਕਾਸ ਲਈ ਬਰਾਬਰ ਗੱਫ਼ੇ ਦਿੱਤੇ ਹਨ। ਪੰਜਾਬ ਸਰਕਾਰ ਡਿਸਪੈਂਸਰੀਆਂ ਨੂੰ ਮਹੱਲਾ ਕਲੀਨਿਕ ਵਿਚ ਬਦਲਣ ਲਈ ਵਚਨਬੱਧ ਹੈ। ਤੁਹਾਨੂੰ ਫ੍ਰੀ ਟੈਸਟਾਂ ਨਾਲ ਫ੍ਰੀ ਦਵਾਈਆਂ ਦੀ ਸਹੂਲਤ, ਸਰਕਾਰੀ ਹਸਪਤਾਲਾਂ ਲਈ ਐਂਬੂਲੈਂਸਾਂ ਦੀ ਸਹੂਲਤਾਂ, ਫਾਇਰ ਬ੍ਰਿਗੇਡ ਦੀ ਸਹੂਲਤ, ਵਧੀਆ ਤੇ ਸ਼ਾਨਦਾਰ ਸਕੂਲਾਂ ਨਾਲ ਬੱਚਿਆਂ ਦੀਆਂ ਖੇਡਾਂ, ਉਨ੍ਹਾਂ ਦੇ ਭਵਿੱਖ ਲਈ ਡਿਗਰੀ ਕਾਲਜ, ਤਕਨੀਕ ਨਾਲ ਲੈਸ ਯੂਨੀਵਰਸਿਟੀ ਆਦਿ ਸਭ ਕੰਮ ਪੰਜਾ ਸਾਲਾਂ ਵਿਚ ਹੋਲੀ ਹੋਲੀ ਜਨਤਾਂ ਨੂੰ ਖੁਸ਼ਹਾਲ ਪੰਜਾਬ ਵਿਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਸਾਡੇ ਬੱਚੇ ਡਾਕਟਰ, ਇੰਜਨੀਅਰ, ਆਈ,ਏ,ਐਸ, ਪੀ ਸੀ, ਐਸ, ਐਲ, ਐਲ ,ਬੀ ਕਰਕੇ ਵਕੀਲ ਜੱਜ ਬਣਨਗੇ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਚੁਣੀ ਹੈ ਇਹ ਤੁਹਾਡੀਆਂ ਉਮੀਦਾਂ ਤੇ ਪੂਰੀ ਤਰ੍ਹਾਂ ਖਰਾ ਉਤਰਨ ਲਈ ਵਚਨਬੱਧ ਹੈ।

ਮੀਟਿੰਗ ਦੇ ਅੰਤ ਵਿਚ ਰਤਨ ਸਿੰਘ ਕਾਕੜ ਕਲਾਂ ਵੱਲੋਂ ਮੀਟਿੰਗ ਵਿਚ ਹਾਜ਼ਰ ਹੋਏ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ਹਿਰੀ ਪ੍ਰਧਾਨ ਨਵਦੀਪ ਮਹੇ, ਸੀਨੀਅਰ ਆਗੂ ਹਰਵਿੰਦਰ ਸਿੰਘ ਮਠਾੜੂ, ਸਰਕਲ ਪ੍ਰਧਾਨ ਸੁਰਜੀਤ ਸਿੰਘ, ਸਰਕਲ ਪ੍ਰਧਾਨ ਮਲਕੀਤ ਸਿੰਘ, ਸਰਕਲ ਪ੍ਰਧਾਨ ਨਰਿੰਦਰ ਸਿੰਘ ਮੰਡਿਆਲਾ, ਬਲਵੀਰ ਮਹੇੜੂ, ਸਰਕਲ ਪ੍ਰਧਾਨ ਗੁਰਨਾਮ ਸਿੰਘ, ਸਰਕਲ ਪ੍ਰਧਾਨ ਸੁਖਦੇਵ ਰਾਜ, ਸਰਕਲ ਪ੍ਰਧਾਨ ਗੁਰਮੁੱਖ ਸਿੰਘ, ਸਰਕਲ ਪ੍ਰਧਾਨ ਸਤਨਾਮ ਸਿੰਘ, ਸਰਕਲ ਪ੍ਰਧਾਨ ਸਾਧੂ ਸਿੰਘ, ਲਖਵਿੰਦਰ ਸਿੰਘ ਸੰਗੋਵਾਲ, ਲੱਖਪਾਲ ਸਿੰਘ ਸਿੰਘਪੁਰ, ਸਾਗਰ ਪੰਚ ਬਲੰਦਾ, ਕੁਲਵੰਤ ਸਿੰਘ ਸਰਪੰਚ ਰੋਲੀ, ਕਰਮਜੀਤ ਸਿੰਘ, ਨਵਦੀਪ ਪੰਡੋਰੀ, ਗੁਲਸ਼ਨ ਪੰਡੋਰੀ, ਕੇਵਲ ਮੱਟੂ ਪਰਜੀਆ, ਮਨਦੀਪ ਸਿੰਘ ਦਰਿਆ ਵਾਲੇ ਬਿੱਲੇ, ਰਾਜੂ ਗੜਵਾਲ, ਕੁਲਦੀਪ ਸਿੰਘ ਕੰਗ ਵਾਲੇ ਬਿੱਲੇ, ਹਰਪਾਲ ਸਿੰਘ ਬਾਲੋਕੀ, ਗਿਆਨ ਸਿੰਘ ਗੋਬਿੰਦ ਨਗਰ, ਪਰਮਜੀਤ ਇਸਮਾਇਲ ਪੁਰ, ਬਲਬੀਰ, ਗੁਰਵਿੰਦਰ ਅਤੇ ਵਿਜੇ ਕੁਮਾਰ ਮਹਿਤਪੁਰ ਹਾਜ਼ਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੂਲਪੁਰ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦਾ 179ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
Next articleਸੰਤ ਰਾਮਾਨੰਦ ਜੀ ਦੀ ਸ਼ਹਾਦਤ