ਸ਼ੁਕਰਾਨਾ

(ਸਮਾਜ ਵੀਕਲੀ)

ਤੂੰ ਜ਼ਿੰਦਗੀ ਆਇਆ,ਤੇਰਾ ਲੱਖ ਸ਼ੁਕਰਾਨਾ।
ਤੇਰੇ ਨਾਲ ਹੈ ਯਰਾਨਾ ਤੇਰਾ ਲੱਖ ਸ਼ੁਕਰਾਨਾ।

ਕਦੇ ਬਹੁਤ ਦੂਰ ਲੱਗੇ, ਕਦੇ ਲੱਗਦਾ ਹੈ ਨੇੜੇ।
ਕਦੇ ਉਹਲੇ ਹੋ ਜਾਵੇਂ, ਕਦੇ ਦਿਸਦਾ ਏ ਚੁਫੇਰੇ।
ਰਹਿਨਾਂ ਦਿਲ ਵਿਚ ਮੇਰੇ, ਦੂਰ ਰਹਿਣ ਦਾ ਬਹਾਨਾ ।

ਕਦੇ ਅੰਦਰ ਤੂੰ ਦਿਸੇਂ, ਕਦੇ ਦਿਸਦਾ ਏ ਬਾਹਰ।
ਕਦੇ ਵੱਟ ਦਾ ਏਂ ਘੂਰੀ, ਕਦੇ ਕਰਦਾ ਏਂ ਪਿਆਰ।
ਕਦੇ ਲੱਗਦਾ ਏਂ ਸ਼ੁਦਾਈ, ਕਦੇ ਲੱਗਦਾ ਦੀਵਾਨਾ।

ਕਦੇ ਬਣੇਂ ਮਹਿਮਾਨ,ਕਰੇਂ ਮਹਿਮਾਨ ਨਿਵਾਜ਼ੀ।
ਕਦੇ ਰੁੱਸ ਰੁੱਸ ਬਹਿੰਦਾ, ਕਦੇ ਹੋ ਜਾਵੇਂ ਰਾਜ਼ੀ।
ਕਦੇ ਸਭ ਖੋਹ ਲੈਨਾਂ, ਕਦੇ ਦੇਵੇਂ ਨਜ਼ਰਾਨਾ।।

ਕਦੇ ਬੋਲਦਾ ਏਂ ਕੌੜਾ, ਕਦੇ ਮਿੱਠੇ ਮਿੱਠੇ ਬੋਲ ਬੋਲੇਂ।
ਕਦੇ ਚੁੱਪ ਹੋ ਜਾਨਾ ਘੁੰਡੀ ਦਿਲ ਦੀ ਨਾ ਖੋਲੇਂ।
ਕਦੇ ਜ਼ਹਿਰ ਵਾਂਗੂੰ ਲੱਗੇਂ ਕਦੇ ਮਿਸ਼ਰੀ ਜੁਬਾਨਾ।

ਮੈਂ ਤਾਂ ਦਿਲ ਤੈਨੂੰ ਦਿੱਤਾ, ਤੇਰੇ ਦਿਲ ਦੀ ਤੂੰ ਜਾਣੇ।
ਮੇਰੀ ਇਹੋ ਹੀ ਦੁਆਵਾਂ, ਸਦਾ ਖ਼ੁਸ਼ੀਆਂ ਤੂੰ ਮਾਣੇ।
ਤੇਰਾ ਮੇਰਾ ਸੱਚਾ ਪਿਆਰ ਬੜਾ ਹੋ ਗਿਆ ਜ਼ਮਾਨਾ।

ਬਸ ਇਕੋ ਆਰਜ਼ੂ ਏ ਮੈਥੋਂ ਜਾਵੀਂ ਨਾ ਤੂੰ ਦੂਰ।
ਰੱਖ ਆਪਣੀ ਰਜ਼ਾ ਚ ਵੱਸ ਹਾਜ਼ਰ ਹਜ਼ੂਰ।
ਤੇਰੇ ਸੰਗ ਮੈਨੂੰ ਲੱਗੇ ਹਰ ਮੌਸਮ ਸੁਹਾਨਾ।

ਸੁਖਵਿੰਦਰ
9592701096

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਜੁਗ ਜੁਗ ਵਸਦਾ ਰਹਿ ਵੇ