ਕਵਿਤਾ

(ਸਮਾਜ ਵੀਕਲੀ)

ਇਸ਼ਕ ਕਰਨੇ ਦੀ ਉਮਰ ਹੈ।
ਮਿਜ਼ਾਜ ਕਰਨਾ ਇਸ਼ਕ ਲੋੜੇ।
ਮੰਗ ਪੂਰੀ ਕਰਨੀ ਰੂਹ।
ਇਸ਼ਕ ਹਕੀਕੀ ਕਰਨਾ ਮੈਂ।

ਇਸ਼ਕ ਕਰਨਾ ਹੈ ਓਸ ਦੇ ਨਾਲ਼।
ਜੋ ਕਣ ਕਣ ਵਿੱਚ ਵੱਸਦਾ।
ਹਰ ਸੈਅ ਓਸਦੀ ਦੱਸਦਾ।
ਚਾਹਵਾਂ ਓਸਨੂੰ ਤੱਕਣਾ ਮੈਂ।

ਜਿਨੂੰ ਮਿਲਨ 20 ਬਹਿਲੋਲੀਆਂ
ਜਿਹਦਾ ਲੰਗਰ ਵੱਧਦਾ ਜਾਵੇ।
ਜਿਹੜਾ ਸਿੱਧਾਂ,ਸਾਧਾਂ ਨਾ ਮੰਨੇ।
ਬਸ ਓਸ ਨੂੰ ਮੰਨਣਾ ਮੈਂ।

ਜੋ ਗ੍ਰਹਿਸਥੀ ਇੱਜ਼ਤ ਵਧਾਵੇ।
ੴ ਦੇ ਰਾਹੀਂ, ਮੈਨੂੰ ਕੁਦਰਤ ਦਰਸ਼ ਕਰਾਵੇ।
ਜਿਹੜਾ ਨਾਨਕ ਸਾਹਿਬ ਕਹਾਵੇ।
ਓਹਦੇ ਪੈੜੀਂ ਚੱਲਣਾ ਮੈਂ।

ਸਰਬ ਨੂੰ ਜਿਸਨੇ ਬਖ਼ਸ਼ੀ ਕਲਮ।
ਪੜ੍ਹਨ ਵਾਲ਼ਿਆਂ ਬਖ਼ਸ਼ੇ ਕਰਮ।
ਖੁਸ਼ ਹੁੰਦੇ ਜੋ,ਨਾਨਕ ਸਾਹਿਬ ਦਿਵਾਨੇ ਪੜ੍ਹਕੇ
ਸਤਿ ਕਰਤਾਰ ਬੋਲਣਾ ਮੈਂ।

ਇਸ਼ਕ ਕਰਨੇ ਦੀ ਉਮਰ ਹੈ।
ਦਿਲ ਲੋੜੇ ਇਸ਼ਕ ਕਰਨਾ।
ਮੰਗ ਪੂਰੀ ਕਰਨੇ ਰੂਹ।
ਇਸ਼ਕ ਹਕੀਕੀ ਕਰਨਾ ਮੈਂ।

ਸਰਬਜੀਤ ਕੌਰ ਪੀਸੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਧਵਰਗੀ ਔਰਤ’
Next articleਸ਼ੁਕਰਾਨਾ