ਨਵੀਂ ਦਿੱਲੀ— ਮਹਾਨ ਟੈਨਿਸ ਖਿਡਾਰੀ ਅਤੇ 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਉਹ ਨਵੰਬਰ ‘ਚ ਹੋਣ ਵਾਲੇ ਡੇਵਿਸ ਕੱਪ ਫਾਈਨਲ ਤੋਂ ਬਾਅਦ ਸੰਨਿਆਸ ਲੈ ਲਵੇਗਾ, ਜੋ ਕਿ ਸਪੇਨ ਦੇ ਰਹਿਣ ਵਾਲੇ ਨਡਾਲ ਦੇ ਨਾਂ ਕਈ ਵੱਡੇ ਰਿਕਾਰਡ ਹਨ। ਨਡਾਲ ਨੇ ਸੋਸ਼ਲ ਮੀਡੀਆ ਰਾਹੀਂ ਸੰਨਿਆਸ ਦਾ ਐਲਾਨ ਕੀਤਾ ਹੈ। ਨਡਾਲ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ‘ਚ ਉਸ ਨੇ ਕਿਹਾ ਕਿ ਮੈਂ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਰਿਹਾ ਹਾਂ। ਨਡਾਲ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲ ਮੇਰੇ ਲਈ ਮੁਸ਼ਕਿਲਾਂ ਭਰੇ ਰਹੇ ਹਨ। ਨਡਾਲ ਦਾ ਹੁਣ ਤੱਕ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਪਰ ਸੰਨਿਆਸ ਦਾ ਫੈਸਲਾ ਉਸ ਲਈ ਆਸਾਨ ਨਹੀਂ ਰਿਹਾ। ਨਡਾਲ ਨੇ ਆਪਣੇ ਸੰਨਿਆਸ ਦਾ ਐਲਾਨ ਕਰਨ ਲਈ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਉਸਨੇ ਕਿਹਾ, “ਮੈਂ ਇਹ ਦੱਸਣ ਆਇਆ ਹਾਂ ਕਿ ਮੈਂ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਰਿਹਾ ਹਾਂ। ਪਿਛਲੇ ਕੁਝ ਸਾਲ ਮੇਰੇ ਲਈ ਮੁਸ਼ਕਲ ਰਹੇ ਹਨ।” ਇਸ ਐਲਾਨ ਦੌਰਾਨ ਨਡਾਲ ਵੀ ਭਾਵੁਕ ਹੋ ਗਏ।
ਨਡਾਲ ਆਪਣੇ ਕਰੀਅਰ ਦੌਰਾਨ 22 ਵਾਰ ਗ੍ਰੈਂਡ ਸਲੈਮ ਚੈਂਪੀਅਨ ਰਹਿ ਚੁੱਕੇ ਹਨ। ਨਡਾਲ ਨੇ 2009 ਅਤੇ 2022 ਵਿੱਚ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ। 2010, 2013, 2017 ਅਤੇ 2019 ਵਿੱਚ ਯੂਐਸ ਓਪਨ ਦਾ ਖਿਤਾਬ ਜਿੱਤਿਆ। ਨਡਾਲ 2008 ਅਤੇ 2010 ਵਿੱਚ ਵਿੰਬਲਡਨ ਖਿਤਾਬ ਜਿੱਤ ਚੁੱਕੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly