2 ਲੱਖ ਰੁਪਏ ਦੀ ਰਾਸ਼ੀ ਨਾਲ ਬਣਨ ਵਾਲੇ ਸਕੂਲ ਦੇ ਨਵੇਂ ਮੇਨ ਗੇਟ ਦੀ ਨੀਂਂਹ ਰਖੀਂ

ਕੈਪਸਨ -- ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਲਾਟੀਆਵਾਲ ਵਿਖੇ ਬਣਨ ਵਾਲੇ ਨਵੇਂ ਮੇਨ ਗੇਟ ਦੀ ਨੀਂ ਰੱਖਦੇ ਹੋਏ ਪਤਵੰਤੇ ਅਤੇ ਅਧਿਆਪਕ ਸਟਾਫ਼ ਮੈਂਬਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸਮੱਗਰਾ ਪੰਜਾਬ ਵੱਲੋਂ ਜਾਰੀ 2 ਲੱਖ ਰੁਪਏ ਦੀ ਗ੍ਰਾਂਟ ਨਾਲ  ਨਵਾਂ ਮੇਨ ਗੇਟ  ਬਣਾਉਣ ਦੀ ਉਸਾਰੀ ਦੇ ਸ਼ੁਰੂ ਕੀਤੇ ਨਿਰਮਾਣ ਕਾਰਜ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਮਸੀਤਾਂ)  ਹਰਜਿੰਦਰ , ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕਪੂਰਥਲਾ ਗੁਰਭਜਨ ਸਿੰਘ ਲਾਸਾਨੀ ਅਤੇ ਸਮਾਰਟ ਸਕੂਲ ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਬਲਜੀਤ ਸਿੰਘ  ਦੀ ਅਗਵਾਈ ਤਹਿਤ ਸਰਕਾਰੀ ਪ੍ਰਾਇਮਰੀ/ ਐਲੀਮੈਂਟਰੀ ਸਕੂਲ ਲਾਟੀਆਵਾਲ (ਮਸੀਤਾਂ) ਵਿਖੇ ਬਣਨ ਵਾਲੇ ਨਵੇਂ ਮੇਨ ਗੇਟ ਦੀ  ਸਰਪੰਚ ਬਲਵੀਰ ਸਿੰਘ ਨੇ  ਨੀਂਹ ਰੱਖੀ ।

ਬਲਾਕ ਸੰਮਤੀ ਮੈਂਬਰ ਭਜਨ ਸਿੰਘ, ਸਾਬਕਾ ਪੰਚ ਬਲਵੀਰ ਸਿੰਘ, ਸਮਾਜ ਸੇਵਕ ਗੁਰਮੇਜ ਸਿੰਘ ਗੇਜਾ, ਫੋਰਮੈਨ ਹਰਭਜਨ ਸਿੰਘ, ਮਿਸਤਰੀ ਰਾਜਪਾਲ, ਮਿਸਤਰੀ ਸੱਤਪਾਲ, ਕੇਵਲ ਸਿੰਘ, ਜਗਵਿੰਦਰ ਸਿੰਘ ਜੱਗਾ, ਸ਼ਲਿੰਦਰ   ਸਿੰਘ ਅਤੇ ਜਗਜੀਤ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਸਕੂਲ ਦੇ ਹੈੱੱਡ ਟੀਚਰ ਸੰਤੋਖ ਸਿੰਘ ਨੇ ਦੱਸਿਆ ਕਿ ਸਮੱਗਰਾ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਲਾਟੀਆਂਵਾਲ ( ਮਸੀਤਾਂ)  ਵਿਖੇ  ਸਕੂਲ ਦਾ ਨਵਾਂ ਗੇਟ ਬਣਾਉਣ ਲਈ ਪਿਛਲੇ ਦਿਨੀਂ ਦੋ ਲੱਖ ਰੁਪੈ ਦੀ ਗ੍ਰਾਂਟ ਪ੍ਰਾਪਤ ਹੋਈ ਸੀ।  ਜਿਸ ਦਾ  ਪਿੰਡ ਲਾਟੀਆਵਾਲਾ ਦੇ ਮੋਹਤਬਰ ਦੀ ਹਾਜ਼ਰੀ ਦੌਰਾਨ ਕਾਰਜ ਸ਼ੁਰੂ ਕੀਤਾ ਗਿਆ ਹੈ ।

Previous articleਚਿੰਗ-ਫੁੰਗਲੀ
Next articleआर सी एफ इम्प्लाइज यूनियन की महाप्रबंधक आर.सी.एफ के साथ हुई अहम बैठक