ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੰਮੋਵਾਲ ਵਿਖੇ ਅਧਿਆਪਕ ਦਿਵਸ ਮਨਾਇਆ 

    ਅੰਮ੍ਰਿਤਸਰ, ਜਲੰਧਰ,  ਫਿਲੌਰ 7 ਸਤੰਬਰ ( ਜੱਸੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੰਮੋਵਾਲ ਵਿਖੇ ਸਕੂਲ ਇੰਚਾਰਜ ਸ੍ਰੀ ਮਤੀ ਇਕਬਾਲ ਕੌਰ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਡੀ ਡੀ ਓ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਦੇ ਪ੍ਰਿੰਸੀਪਲ ਸ ਕੁਲਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਜੀਵਨ  ਦੇ ਤਜਰਬੇ ਸਾਂਝੇ ਕੀਤੇ। ਜਿਸ ਉਪਰੰਤ ਸ੍ਰੀ ਮਤੀ ਸੁਖਵਿੰਦਰ ਕੌਰ ਕੰਪਿਊਟਰ ਫੈਕਲਟੀ ਅਤੇ  ਸ੍ਰੀ ਮਤੀ ਪਵਨਦੀਪ ਕੌਰ ਵੋਕੇਸ਼ਨਲ ਟਰੇਨਰ ਵੱਲੋਂ ਅਧਿਆਪਕਾਂ ਦਿਵਸ ਮਨਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸ ਕੁਲਦੀਪ ਸਿੰਘ ,ਮੌਜੂਦਾ ਚੇਅਰਮੈਨ ਸਰਵਣ ਸਿੰਘ, ਸਾਬਕਾ ਚੇਅਰਪਰਸਨ ਸ੍ਰੀ ਮਤੀ ਦਲਜੀਤ ਕੌਰ, ਸਕੂਲ ਇੰਚਾਰਜ ਸ੍ਰੀ ਮਤੀ ਇਕਬਾਲ ਕੌਰ ਅਤੇ ਸਮੂਹ ਸਟਾਫ ਨੇ ਸੈਸਨ 2022-23 ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆ ਤੋਂ ਇਲਾਵਾ ਸਹਿ ਅਕਾਦਮਿਕ ਗਤੀਵਿਧੀਆਂ ਅਤੇ ਖੇਡਾਂ ਸਕੂਲ ,ਬਲਾਕ,ਸਟੇਟ ਅਤੇ ਨੈਸ਼ਨਲ ਪੱਧਰ ਵਿੱਚ ਹਾਸਲ ਕੀਤੀਆਂ ਵੱਖ ਵੱਖ ਪੁਜੀਸ਼ਨਾ ਲਈ ਇਨਾਮ‌ ਤਕਸੀਮ ਕੀਤੇ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ , ਸਕੂਲ ਮੈਨੇਜਮੈਂਟ ਕਮੇਟੀ ਤਿੰਮੋਵਾਲ ਦੇ ਸਾਬਕਾ ਚੇਅਰਪਰਸਨ ਮੌਜੂਦਾ ਚੇਅਰਮੈਨ ਅਤੇ ਸਮੂਹ ਅਧਿਆਪਕ ਸਾਹਿਬਾਨ ਦਿਲਰਾਜ ਸਿੰਘ, ਵਿਕਰਮ ਮਹਿੰਦਰੂ, ਮਨਪ੍ਰੀਤ ਕੌਰ, ਲਖਵਿੰਦਰਜੀਤ ਕੌਰ, ਸਰਬਜੀਤ ਸਿੰਘ, ਰੁਪਿੰਦਰਜੀਤ ਕੌਰ, ਪਰਮਵੀਰ ਸਿੰਘ,‌ ਰੁਪਿੰਦਰ ਕੌਰ, ਕੁਮਾਰੀ ਜਗਦੀਪ ਕੌਰ, ਲਵਲੀਨ,ਨਿਵੇਦਿਤਾ ਠਾਕੁਰ, ਜੈਬਲਦੀਪ ਸਿੰਘ, ਸੁਖਜਿੰਦਰ ਕੌਰ,‌ ਅਮਰਾਜ ਸਿੰਘ, ਜਸਵੀਰ ਕੌਰ, ਹਰਪਾਲ ਸਿੰਘ, ਪਵਨਦੀਪ ਕੌਰ,‌ਹਰਵਿੰਦਰ ਕੌਰ ਅਤੇ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਚ ਸਕੂਲ ਇੰਚਾਰਜ ਸ੍ਰੀ ਮਤੀ ਇਕਬਾਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਢੱਕ ਮਜਾਰਾ ਵਿਖੇ ਸਾਲਾਨਾ ਛਿੰਝ ਮੇਲਾ 8 ਤੋਂ 11 ਸਤੰਬਰ ਤੱਕ 
Next articleਮਿੰਨੀ ਕਹਾਣੀ / ਭਗਵਾਨ ਦੀ ਮੌਤ