HOME ਅਧਿਆਪਕ

ਅਧਿਆਪਕ

ਹਰਪ੍ਰੀਤ ਸਿੰਘ ਕਚੂਰਾ
(ਸਮਾਜ ਵੀਕਲੀ)

ਅਧਿਆਪਕ ਰੂਪ ਹੈ ਰੱਬ ਦਾ,
ਜੋ ਗਿਆਨ ਦੀ ਜੋਤ ਜਗਾਉਂਦਾ ਹੈ ।
ਗਿਆਨ ਦੀਆਂ ਕਿਰਨਾਂ ਰਾਹੀਂ ,
ਸਾਡੀ ਜਿੰਦਗੀ ਨੂੰ ਰੁਸ਼ਨਾਉਂਦਾ ਹੈ।
ਜੋ ਮਾਂ ਬਾਪ ਵਾਂਗ ਪਿਆਰ ਜਤਾਉਂਦਾ ਹੈ ,
ਅਧਿਆਪਕ ਰੂਪ ਹੈ ਰੱਬ ਦਾ….
ਕਿਤਾਬਾਂ ਦੇ ਨਾਲ ਜੋੜ ਕੇ ਸਾਨੂੰ,
ਜੋ ਜੀਵਨ ਦਾ ਸਬਕ ਪੜਾਉਂਦਾ ਹੈ ।
ਮਿਹਨਤ, ਸੱਚਾਈ ਤੇ ਨੇਕੀ ਦੇ ,
ਮਾਰਗ ਤੇ ਤੁਰਨਾ ਸਿਖਾਉਂਦਾ ਹੈ ।
ਅਧਿਆਪਕ ਰੂਪ ਹੈ ਰੱਬ ਦਾ…
ਮਾੜੇ ਰਾਹ ਤੋਂ ਮੋੜ ਕੇ ,
ਜੋ ਚੰਗਾ ਰਾਹ ਦਿਖਾਉਂਦਾ ਹੈ ।
ਅਗਿਆਨਤਾ ਦਾ ਹਨੇਰਾ ਦੂਰ ਕਰ,
ਜੋ ਵਿਦਿਆ ਦਾ ਦੀਪ ਜਗਾਉਂਦਾ ਹੈ ।
ਅਧਿਆਪਕ ਰੂਪ ਹੈ ਰੱਬ ਦਾ …
ਆਪਣੇ ਤਜਰਬਿਆਂ ਨੂੰ ਇਹ ਹੈ ਦੱਸਦਾ ,
ਬੱਚਿਆਂ ਸਾਹਮਣੇ ਰਹਿੰਦਾ ਹੱਸਦਾ ।
‘ ਹੈਪੀ ‘ ਇਸ ਦਾ ਹੈ ਦਰਜਾ ਉੱਚਾ ,
ਤਾਂ ਹੀ ਅਧਿਆਪਕ “ਗੁਰੂ” ਅਖਵਾਉਂਦਾ ਹੈ ।
ਅਧਿਆਪਕ ਰੂਪ ਹੈ ਰੱਬ ਦਾ ,
ਜੋ ਗਿਆਨ ਦੀ ਜੋਤ ਜਗਾਉਂਦਾ ਹੈ ।
ਹਰਪ੍ਰੀਤ ਸਿੰਘ ਕਚੂਰਾ
ਪਿੰਡ ਮੱਤੜ ਹਿਠਾੜ  ਜਿਲ੍ਹਾ ਫਿਰੋਜ਼ਪੁਰ 
ਮੋ. ਨੰ. 9478922845
Previous articleਉਹ ਆਧਿਆਪਕ ਹੁੰਦੈ
Next articleਨੈਸ਼ਨਲ ਕਾਲਜ ਭੀਖੀ ਦਾ ਬੀਏਬੀ ਐਡ ਦਾ ਨਤੀਜਾ ਰਿਹਾ ਸ਼ਾਨਦਾਰ