(ਸਮਾਜ ਵੀਕਲੀ)
ਘੁਮਿਆਰ ਦੇ ਵਾਂਗਰ ਮਿੱਟੀ ਨੂੰ ,
ਪੂਰੇ ਦਿਲੋਂ ਜਾਨ ਨਾਲ ,
ਸੋਹਣੇ ਰੂਪ ‘ਚ ਢਾਲਦਾ ਜੋ !
ਉਹ ਅਧਿਆਪਕ ਹੁੰਦੈ ।
ਮਾਲੀ ਵਾਂਗਰ ਪਾਣੀ ਪਾ-ਪਾ,
ਦਿਨ-ਰਾਤ ਬੇ-ਥੱਕਿਆ ,
ਸੋਹਣੇ ਫ਼ੁੱਲਾਂ ਵਾਂਗ ਨਿਹਾਰਦਾ ਜੋ !
ਉਹ ਅਧਿਆਪਕ ਹੁੰਦੈ ।
ਦੇਸ਼ ਦੇ ਉੱਜਵਲ ਭਵਿੱਖ ਨੂੰ ,
ਬੱਚਿਆਂ ਦੇ ਸੁਪਨਿਆਂ ਜ਼ਰੀਏ ,
ਆਪਣੀ ਕ਼ਲਮ ਨਾਲ ਸਵਾਰਦਾ ਜੋ !
ਉਹ ਅਧਿਆਪਕ ਹੁੰਦੈ ।
ਝੂਠ ਦੇ ਸਾਰੇ ਬੰਧਨ ਤੋੜ ਕੇ ,
ਵਹਿਮਾਂ ਦੇ ਸੰਗਲ ਤੋੜ ,
ਸੱਚ ਦੇ ਰਾਹ ਤੇ ਤੋਰਦਾ ਜੋ !
ਉਹ ਅਧਿਆਪਕ ਹੁੰਦੈ ।
ਖ਼ੁਦ ਨਿਮਰਤਾ ਦੇ ਵਿੱਚ ਰਹਿਕੇ ,
ਬੱਚਿਆਂ ਨੂੰ ਬੇਟਾ- ਪੁੱਤਰ ਕਹਿ ਕੇ ,
ਪਾਠ, ਪਿਆਰ ਦਾ ਸਿਖਾਉਂਦਾ ਜੋ !
ਉਹ ਅਧਿਆਪਕ ਹੁੰਦੈ ।
ਹਰ ਬੱਚੇ ਦੀ ਰੁਚੀ ਪਛਾਣ ਕੇ ,
ਅਭਿਆਸ ਦੇ ਸੱਚੇ ਵਿੱਚ ਢਾਲ ਕੇ ,
ਉਸ ਨੂੰ ਮਹਾਨ ਬਣਾਉਂਦਾ ਜੋ !
ਉਹ ਅਧਿਆਪਕ ਹੁੰਦੈ ।
ਰੱਬ ਜੇ ਤੇਰਾ ਮਾਣ ਵਧਾਵੇ ,
ਫਰਸ਼ੋ, ਅਰਸ਼ਾਂ ਤੱਕ ਪਹੁੰਚਾਵੇ,
‘ ਲਵਲੀ ‘ ਕਦੇ ਹੰਕਾਰ ਨਾ ਕਰੀ !
ਕਿਉਂਕਿ ਤੂੰ ਅਧਿਆਪਕ ਹੁੰਦੈ ।
ਲਵਪ੍ਰੀਤ ਮਾਸਟਰ ,
ਪਿੰਡ – ਬਾਜੇ ਕੇ , ਜਿਲ੍ਹਾ ਫਿਰੋਜ਼ਪੁਰ ।
ਮੋ. ਨੰ. 8872678908



