ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ -ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਸੰਸਾਰ ਪ੍ਰਸਿੱਧ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਹਜੂਰੀ ਰਾਗੀ ਭਾਈ ਹਰਜਿੰਦਰ ਸਿੰਘ ਰਾਜਾ ਰਸੂਲਪੁਰ ਵਾਲੇ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਰਸੂਲਪੁਰ ਅਚਾਨਿਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਬੀਬੀ ਸੁਰਿੰਦਰ ਕੌਰ ਦੀ ਵਿਛੜੀ ਰੂਪ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਪਿੰਡ ਰਸੂਲਪੁਰ ਵਿਖੇ ਪਾਏ ਗਏ ਅਤੇ ਪੰਥ ਦੇ ਮਹਾਨ ਕੀਰਤਨੀ ਭਾਈ ਰਵਾਬੀ ਲੋਪੋ ਵਾਲਿਆ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਮੌਕੇ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਦਾਰ ਭਾਈ ਕੁਲਵੰਤ ਸਿੰਘ ਲੱਖਾ ਅਤੇ ਸੀਨੀਅਰ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਹਮੇਸਾ ਹੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਹਰ ਕੰਮ ਕਰਦੇ ਸਨ ਅਤੇ ਹਰ ਸਮੇਂ ਗੁਰਬਾਣੀ ਨਾਲ ਜੁੜੇ ਰਹਿੰਦੇ ਸਨ।ਉਨ੍ਹਾ ਕਿਹਾ ਕਿ ਬੀਬੀ ਸੁਰਿੰਦਰ ਕੌਰ ਦਾ 59 ਸਾਲਾ ਦੀ ਉਮਰ ਵਿਚ ਤੁਰ ਜਾਣਾ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਾਡੇ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਅਸੀ ਹਮੇਸਾ ਹੀ ਭਾਈ ਹਰਜਿੰਦਰ ਸਿੰਘ ਰਾਜਾ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰਸਿੱਧ ਕਵੀਸਰ ਭਾਈ ਰਾਏ ਸਿੰਘ ਲੱਖਾ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਪ੍ਰਸਿੱਧ ਕਥਾ ਵਾਚਕ ਭਾਈ ਰਵਾਬੀ ਜੀ ਲੋਪੋ ਵਾਲੇ, ਪ੍ਰਸਿੱਧ ਕਵੀਸਰ ਭਾਈ ਰਾਏ ਸਿੰਘ ਲੱਖਾ, ਗੁਰਿੰਦਰਪ੍ਰੀਤ ਸਿੰਘ, ਹਰਮਨਪ੍ਰੀਤ ਕੌਰ ਕੈਨੇਡਾ, ਚਮਕੌਰ ਸਿੰਘ, ਬਲਜੀਤ ਸਿੰਘ, ਸੂਬੇਦਾਰ ਸਤਪਾਲ ਸਿੰਘ ਮੀਨੀਆ, ਬਲਜਿੰਦਰ ਕੌਰ, ਰਾਣੀ ਕੌਰ, ਜਸਕਰਨ ਸਿੰਘ, ਕਿੰਦਰਪਾਲ ਸਿੰਘ ਕਾਉਕੇ, ਸਨੀ ਕਾਉਕੇ, ਹਰਦੀਪ ਸਿੰਘ ਖਾਲਸਾ, ਉੱਘੇ ਕਥਾ ਵਾਚਕ ਭਾਈ ਜਸਵਿੰਦਰ ਸਿੰਘ ਕਾਉਕੇ ਖੋਸਾ, ਭਾਈ ਕੁਲਵੰਤ ਸਿੰਘ ਲੱਖਾ, ਬਲਵੀਰ ਸਿੰਘ ਲੱਖਾ, ਗੁਰਮੀਤ ਸਿੰਘ ਲੱਖਾ, ਸਰਪੰਚ ਗੁਰਬਖਸ ਸਿੰਘ ਖੋਖਰ ਰਸੂਲਪੁਰ, ਸਾਬਕਾ ਸਰਪੰਚ ਜੋਗਿੰਦਰ ਸਿੰਘ ਰਸੂਲਪੁਰ, ਸਾਬਕਾ ਸਰਪੰਚ ਗੁਰਸਿਮਰਨ ਸਿੰਘ ਗਿੱਲ, ਪ੍ਰਧਾਨ ਨੀਟੂ ਰਸੂਲਪੁਰ, ਪ੍ਰਧਾਨ ਅਮਰਜੀਤ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ ਧਾਲੀਵਾਲ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਜੱਸਾ ਸਿੰਘ ਖਹਿਰਾ ਦੇਹੜਕਾ, ਭਾਈ ਭਜਨ ਸਿੰਘ ਦੇਹੜਕਾ, ਬੇਅੰਤ ਸਿੰਘ ਰਸੂਲਪੁਰ, ਲਖਵੀਰ ਸਿੰਘ ਮੱਲ੍ਹਾ, ਸੈਕਟਰੀ ਲਖਵੀਰ ਸਿੰਘ ਰਸੂਲਪੁਰ, ਰਣਜੀਤ ਸਿੰਘ ਪੱਪੂ ਰਸੂਲਪੁਰ, ਜਗਸੀਰ ਸਿੰਘ ਮੱਲ੍ਹਾ,ਸੁਰਿੰਦਰ ਸਿੰਘ ਸੱਗੂ, ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ, ਬਲਵੀਰ ਸਿੰਘ ਪੁਮਾਲ, ਗੋਪੀ ਧਾਲੀਵਾਲ, ਕੁਲਤਾਰਨ ਸਿੰਘ ਸਿੱਧੂ, ਨਰਿੰਦਰ ਸਿੰਘ ਸਿੱਧੂ, ਬੂਟਾ ਸਿੰਘ ਸਿੱਧੂ, ਇਕਬਾਲ ਸਿੰਘ ਰਸੂਲਪੁਰ, ਮਨਜੀਤ ਸਿੰਘ ਅਤੇ ਇਲਾਕੇ ਦੀਆ ਗ੍ਰਾਮ ਪੰਚਾਇਤਾ ਵੱਡੀ ਗਿਣਤੀ ਵਿਚ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






