(ਸਮਾਜ ਵੀਕਲੀ)
ਕੱਲਾ ਤੰਦ ਹੀ ਨਹੀਂ ,ਸਾਰਾ ਉਲਝਿਆ ਤਾਣਾ ਏ ,
ਬਗਲ ਛੁਰੀ ਹੈ , ਤਨ ਤੇ ਚਿੱਟਾ ਬਾਣਾ ਏ ।
ਘਾਹੀ ਦਾ ਪੁੱਤ , ਘਾਹ ਹੀ ਤਾਂ ਖੋਤੂਗਾ ,
ਲੀਡਰ ਦਾ ਪੁੱਤ ਕਮਲਾ ਹੋ ਕੇ ਵੀ ਸਿਆਣਾ ਏ ।
ਲਾਰੇ ਲਾ ਕੇ ,ਵਾਅਦੇ ਕਰਕੇ ,ਵੋਟਾਂ ਲੈ ਕੇ ਔਹ ਗਏ ,
ਮੰਨ ਕੇ ਬਹਿ ਜਾ ਰੱਬ ਦਿਆ ਬੰਦਿਆ ਭਾਣਾ ਏ ।
ਸਿਆਸੀ -ਪਾਰਟੀਆਂ ਦੀ ਲੜਾਈ ਏ ਸਿਰਫ ਕੁਰਸੀ ਦੀ ,
ਲੋਕ ਸੇਵਾ ਤਾਂ ਬਸ ਇਕ ਬਹਾਨਾ ਏ ।
ਤਰਸੇਮ ਸਹਿਗਲ
93578-96207
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly