ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵਲੋਂ ਤਖਤ ਸ੍ਰੀ ਪਟਨਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਯਾਤਰਾ ਦਾ ਆਯੋਜਨ ਕੀਤਾ ਗਿਆ | 12 ਦਿਨਾਂ ਯਾਤਰਾ ਦੌਰਾਨ ਸੰਗਤਾਂ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਕੇ ਪਰਤ ਆਈਆਂ | ਇਸ ਮੌਕੇ ਗੁ. ਸ੍ਰੀ ਪਾਉਂਟਾ ਸਾਹਿਬ, ਗੁ. ਭੰਗਾਣੀ ਸਾਹਿਬ, ਗੁ. ਤੀਰ ਗੜੀ ਸਾਹਿਬ, ਗੁ. ਸੰਤ ਸਾਗਰ ਬਾਉਲੀ ਸਾਹਿਬ ਪਾ. ਪਹਿਲੀ, ਗੁ. ਨਾਨਕਿਆਣਾ ਸਾਹਿਬ ਕਾਸ਼ੀਪੁਰ, ਗੁ. ਨਾਨਕ ਮਤਾ ਸਾਹਿਬ, ਗੁ. ਰੀਠਾ ਸਾਹਿਬ, ਗੁ. ਕੋਹੜੀ ਘਾਟ, ਗੁ. ਕਾਰ ਸੇਵਾ ਨੈਨੀਆ, ਗੁ. ਯਾਦਗਾਰ ਭਗਤ ਕਬੀਰ ਜੀ, ਤਖਤ ਸ੍ਰੀ ਪਟਨਾ ਸਾਹਿਬ, ਗੁ. ਬਾਲ ਲੀਲਾ ਮੈਣੀ ਸੰਗਤ ਗੁ. ਗੁਰੂ ਨਾਨਕ ਸ਼ੀਤਲ ਕੁੰਡ, ਬਨਾਰਸ ਦੇ ਗੁਰਧਾਮ, ਸੁਲਤਾਨਪੁਰ ਤੇ ਲਖਨਊ ਦੇ ਗੁਰਧਾਮ, ਗੁ. ਗੁਰੂ ਕਾ ਤਾਲ ਆਗਰਾ, ਗੁ. ਬੰਗਲਾ ਸਾਹਿਬ, ਗੁ. ਰਕਾਬ ਗੰਜ ਸਾਹਿਬ, ਗੁ. ਸੀਸ ਗੰਜ ਸਾਹਿਬ ਦਿੱਲੀ, ਗੁ. ਸੀਸ ਗੰਜ ਸਾਹਿਬ ਤਰਾਵੜੀ ਤੇ ਗੁ. ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਆਦਿ ਦੇ ਖੁੱਲੇ ਦਰਸ਼ਨ ਦੀਦਾਰੇ ਕੀਤੇ ਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਹੀ ਸੰਗਤਾਂ ਅੱਪਰਾ ਪਹੁੰਚ ਗਈਆਂ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



