HOME ਫੁੱਟ ਪਾਊ ਤਾਕਤਾਂ ਨੂੰ ਭਾਜ ਦੇਣ ਲਈ ਲੋਕ ਇਨਸਾਫ਼ ਮੰਚ ਵਲੋਂ ਫਿਲੌਰ...

ਫੁੱਟ ਪਾਊ ਤਾਕਤਾਂ ਨੂੰ ਭਾਜ ਦੇਣ ਲਈ ਲੋਕ ਇਨਸਾਫ਼ ਮੰਚ ਵਲੋਂ ਫਿਲੌਰ ਵਿੱਚ ਕੱਢਿਆ ਗਿਆ ਸਮਾਜਿਕ ਸਦਭਾਵਨਾ ਮਾਰਚ

*ਆਪਸੀ ਨਫ਼ਰਤ ਫੈਲਾਉਣ ਤੇ ਭਾਈਚਾਰਕ ਸਾਂਝ ਤੋੜਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ :- ਜਰਨੈਲ ਫਿਲੌਰ, ਸੰਜੀਵ ਭੌਰਾ।*
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਸੱਦੇ ਤੇ ਸ਼ਹਿਰ ਫਿਲੌਰ ਵਿੱਚ ਸਮਾਜਿਕ ਸਦਭਾਵਨਾ ਮਾਰਚ ਪ੍ਰਧਾਨ ਜਰਨੈਲ ਫਿਲੌਰ ਦੀ ਅਗਵਾਈ ਹੇਠ ਕੱਢਿਆ ਗਿਆ ਜਿਸ ਵਿੱਚ ਫਿਲੌਰ ਇਲਾਕੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਇਹ ਮਾਰਚ ਨਗਰ ਕੌਂਸਲ ਫਿਲੌਰ ਤੋਂ ਆਰੰਭ ਹੋਇਆ ਤੇ ਬਾਜ਼ਾਰ ਵਿੱਚ ਦੀ ਹੁੰਦਾਂ ਹੋਇਆ ਡਾਕਟਰ ਬੀ ਆਰ ਅੰਬੇਡਕਰ ਚੌਕ ਫਿਲੌਰ ਵਿਖੇ ਸਮਾਪਤ ਹੋਇਆ। ਇਸ ਮੌਕੇ ਜਰਨੈਲ ਫਿਲੌਰ, ਪਰਸ਼ੋਤਮ ਫਿਲੌਰ, ਐਡਵੋਕੇਟ ਸੰਜੀਵ ਭੌਰਾ, ਮਾਸਟਰ ਹੰਸ ਰਾਜ, ਡਾਕਟਰ ਸੰਦੀਪ ਕੁਮਾਰ, ਅਮਰਜੀਤ ਲਾਡੀ, ਜਸਵੰਤ ਬੋਧ,ਡਾਕਟਰ ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ ਅਤੇ ਰਾਮਜੀ ਦਾਸ ਗੰਨਾ, ਤਰਸੇਮ ਸਿੰਘ ਭਾਰਤੀ ਕਿਸਾਨ ਯੂਨੀਅਨ ਦੁਆਬਾ, ਰਾਜਵਿੰਦਰ ਸਿੰਘ ਮੁਠੱਡਾ, ਆਦਿ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਕੁੱਝ ਫੁੱਟ ਪਾਊ ਤੇ ਦੇਸ਼ ਧਰੋਹੀ ਤਾਕਤਾਂ ਵਲੋਂ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬੁੱਤਾਂ ਦੀ ਵਾਰ ਵਾਰ ਬੇਅਦਵੀ ਕਰਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਕਿਹਾ ਸਾਜਿਸ਼ ਤਹਿਤ ਸਮਾਜਿਕ ਭਾਈਚਾਰੇ ਵਿੱਚ ਨਫ਼ਰਤ ਫੈਲਾਉਣ ਵਾਲਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਓਹਨਾਂ ਕਿਹਾ ਕਿ ਸਮਾਜ ਵਿਚ ਹਿੰਦੂ, ਮੁਸਲਿਮ, ਸਿੱਖ, ਇਸਾਈ ਅਤੇ ਹੋਰ ਭਾਈਚਾਰਿਆਂ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਮਾਰਚ ਵਿੱਚ ਸਮਾਜ ਦੇ ਸਾਰੇ ਭਾਈਚਾਰਿਆਂ ਦੇ ਲੋਕਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਰਨੈਲ ਫਿਲੌਰ, ਐਡਵੋਕੇਟ ਸੁਰਜੀਤ ਖੇਤਾਨ, ਜਗਜੀਤ ਭੱਟੀ ਪਤਰਕਾਰ,ਇੰਦਰਜੀਤ ਸਿੰਘ ਪੱਤਰਕਾਰ, ਸੁਨੀਲ ਗੰਨਾ ਪਿੰਡ, ਰਾਹੁਲ ਕੋਰੀ, ਸੰਦੀਪ ਗੰਨਾ ਪਿੰਡ, ਬਖਸ਼ੀ ਰਾਮ, ਸੋਮਨਾਥ ਸੇਖੂਪੁਰ, ਅਰਸ਼ਪ੍ਰੀਤ, ਮਦਨ ਲਾਲ, ਰਾਮਪਾਲ,  ਮਨਜੀਤ ਕੁਮਾਰ, ਸਚਿਨ ਕੁਮਾਰ, ਕੁਲਵਿੰਦਰ ਕੁਮਾਰ,ਰਮਨ ਭੁਲੇਵਾਲ, ਕਮਲ ਰਾਜ ਰਿਟਾਇਰਡ ਐਸ ਆਈ, ਮੁਖਤਿਆਰ ਚੰਦ ਸਾਬਕਾ ਸਰਪੰਚ ਗੰਨਾ ਪਿੰਡ, ਧਰਮਿੰਦਰ ਕੁਮਾਰ ਪੰਚ, ਮਸਕੀਨ ਅਲੀ, ਮੁਹੰਮਦ ਹਨੀਫ਼, ਮੁਹੰਮਦ ਸਾਹਿਲ, ਮੁਹੰਮਦ ਸ਼ਰੀਫ਼, ਮੁਹੰਮਦ ਨਸ਼ੀਬ, ਮੁਹੰਮਦ ਸਖ਼ੀ, ਸੰਦੀਪ ਕੁਮਾਰ, ਰਾਜਿੰਦਰ ਕੁਮਾਰ ਰਾਜੁ, ਸਾਬ੍ਹ ਜਗਤਪੁਰ, ਗੋਬਿੰਦ ਰਾਮ, ਦੀਪਕ ਰਾਵਿਦਸਪੁਰੀ, ਬੂਟਾ ਰਾਮ ਮੁਠੱਡਾ, ਸਰੂਪ ਕਲੇਰ, ਵੀਜੇ ਬੰਗਰ, ਹੰਸ ਕੌਰ, ਸੁਨੀਤਾ ਫਿਲੌਰ, ਸਰੋਜ ਰਾਣੀ, ਕਮਲਜੀਤ ਕੌਰ, ਮੰਮਤਾ ਰਾਣੀ ਅਤੇ ਰਜਨੀ ਰਾਣੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਸੂਹਾ ਪੁਲਿਸ ਨੇ ਚੋਰੀ ਦੇ ਕੇਸ ਵਿੱਚ ਕੀਤਾ 2 ਕਥਿਤ ਦੋਸ਼ੀਆ ਨੂੰ ਗ੍ਰਿਫਤਾਰ
Next articleਤਖਤ ਸ੍ਰੀ ਪਟਨਾ ਸਾਹਿਬ ਤੇ ਹੋਰ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕਰਕੇ ਸੰਗਤ ਵਾਪਸ ਅੱਪਰਾ ਪਰਤੀ