ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) (ਸ਼ਿਵਨਾਥ ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਵਿਸ਼ੇਸ਼ ਮੀਟਿੰਗ ਮਿਸ਼ਨ ਮੁੱਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਸਿਟੀ ਹੋਟਲ ਵਿਖੇ ਹੋਈ। ਮੀਟਿੰਗ ਦੌਰਾਨ ਸ਼ਹਿਰ ਦੇ ਡੀ.ਸੀ. ਆਫਿਸ ਰੋਡ ਸਥਿਤ ਮੁਹੱਲਾ ਬੁੱਧ ਵਿਹਾਰ ਨਿਵਾਸੀ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਾਈਕਲਿਸਟ ਜਨਕ ਰਾਜ ਜੌੜਾ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸ੍ਰ ਜੌੜਾ ਨੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਦਸੰਬਰ 1986 ਤੋਂ ਲੈ ਕੇ ਅਪ੍ਰੈਲ 1987 ਤੱਕ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਸਾਇਕਲ ’ਤੇ ਦੌਰਾ ਕੀਤਾ। ਇਸੇ ਤਰ੍ਹਾਂ ਇੰਟਰਨੈਸ਼ਨਲ ਰੋਟਰੀ ਕਲੱਬ ਅਤੇ ਲਾਇਨਜ਼ ਕਲੱਬ ਦੇ ਸਹਿਯੋਗ ਨਾਲ 1992 ਤੋਂ ਲੈ ਕੇ 1994 ਤੱਕ ਸ੍ਰ. ਜੌੜਾ ਨੇ ਦੁਨੀਆ ਦੇ ਕਰੀਬ ਤੀਹ ਦੇਸ਼ਾਂ ਦਾ ਸਾਇਕਲ ’ਤੇ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਸ੍ਰ. ਜੌੜਾ ਦਾ ਪੂਰਾ ਪਰਿਵਾਰ ਇਸ ਮੌਕੇ ਆਸਟ੍ਰੀਆ ਦਾ ਪੱਕੇ ਤੌਰ ’ਤੇ ਵਸਨੀਕ ਹੈ ਜੋ ਕਿ ਅੱਜਕਲ੍ਹ ਆਪਣੇ ਜੱਦੀ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਹੋਏ ਹਨ। ਜੌੜਾ ਸਾਹਿਬ ਅਤੇ ਉਨ੍ਹਾਂ ਦੀ ਧਰਮ ਪਤਨੀ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਵਿਖੇ ਸਰਕਾਰੀ ਨੌਕਰੀ ਕਰਦੇ ਹਨ ਜਦੋਂ ਕਿ ਇਨ੍ਹਾਂ ਦੀ ਬੇਟੀ ਉੱਥੇ ਐਲ.ਐਲ.ਬੀ. ਦਾ ਕੋਰਸ ਅਤੇ ਬੇਟਾ ਸਿੱਖਿਆ ਗ੍ਰਹਿਣ ਕਰ ਰਿਹਾ ਹੈ। ਮੀਟਿੰਗ ਦੌਰਾਨ ਪ੍ਰਧਾਨ ਢੋਸੀਵਾਲ ਸਮੇਤ ਮੌਜੂਦ ਸਮੂਹ ਮੈਂਬਰਾਂ ਨੇ ਸ੍ਰ. ਜੌੜਾ ਨੂੰ ਸਾਇਕਲਿੰਗ ਵਿੱਚ ਸ਼ਹਿਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਚਮਕਾਉਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਵਿਅਕਤੀ ਸਮੁੱਚੇ ਸਮਾਜ ਲਈ ਮਾਣ ਹੁੰਦੇ ਹਨ। ਇਸ ਮੌਕੇ ਸ੍ਰੀ ਜੌੜਾ ਨੇ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪੁਰਜੋਰ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਢੋਸੀਵਾਲ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਅਤੇ ਨੇਕ ਨੀਤੀ ਨਾਲ ਸਮਾਜ ਸੇਵਾ ਦਾ ਕਾਰਜ ਕਰਨ ਵਾਲੀਆਂ ਸੰਸਥਾਵਾਂ ਸਮੁੱਚੇ ਸਮਾਜ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ। ਜੌੜਾ ਨੇ ਆਪਣੇ ਵੱਲੋਂ ਆਮ ਲੋਕਾਂ ਨੂੰ ਸਾਇਕਲ ਚਲਾਉਣ ਅਤੇ ਨਸ਼ੇ ਸਮੇਤ ਹੋਰਨਾਂ ਬੁਰਾਈਆਂ ਤੋਂ ਬਚਣ ਦੀ ਅਪੀਲ ਕੀਤੀ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੀ ਮੀਟਿੰਗ ਦੌਰਾਨ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਪੈਟਰਨ ਡਾ. ਸੁਰਿੰਦਰ ਗਿਰਧਰ, ਉਪ ਪ੍ਰਧਾਨ ਚੌ. ਬਲਬੀਰ ਸਿੰਘ, ਲੋਕ ਸੰਪਰਕ ਵਿੰਗ ਦੇ ਡਿਪਟੀ ਡਾਇਰੈਕਟਰ ਸਾਹਿਲ ਕੁਮਾਰ ਹੈਪੀ, ਸਲਾਹਕਾਰ ਪ੍ਰੋ. ਕੁਲਵੰਤ ਸ਼ਰਮਾ, ਸਹਾਇਕ ਸਕੱਤਰ ਬਲਜੀਤ ਸਿੰਘ ਅਰੋੜਾ, ਨਰਿੰਦਰ ਕਾਕਾ ਫੋਟੋ ਗ੍ਰਾਫਰ, ਸਕੱਤਰ ਵਿਕ੍ਰਾਂਤ ਤੇਰੀਆ ਤੋਂ ਇਲਾਵਾ ਬੁੱਧ ਵਿਹਾਰ ਵਿਕਾਸ ਕਮੇਟੀ ਦੇ ਸੀਨੀਅਰ ਮੈਂਬਰ ਹਰਪਾਲ ਸਿੰਘ ਸਦਿਓੜਾ, ਬੇਸਹਾਰਾ ਅਤੇ ਲਾਵਾਰਸ ਜਾਨਵਰਾਂ ਦਾ ਮੁਫਤ ਇਲਾਜ ਕਰਨ ਵਾਲੇ ਪਸ਼ੂ ਪ੍ਰੇਮੀ ਡਾ. ਸੰਜੀਵ ਮਲਹੋਤਰਾ ਅਤੇ ਸਮਾਜ ਸੇਵਕ ਕੁਲਵਿੰਦਰ ਕੁਮਾਰ ਵੀ ਉਚੇਚੇ ਤੌਰ ’ਤੇ ਮੌਜੂਦ ਸਨ। ਮੀਟਿੰਗ ਦੌਰਾਨ ਸਮੂਹ ਬੁਲਾਰਿਆਂ ਨੇ ਸਾਇਕਲਿਸਟ ਸ੍ਰ. ਜੌੜਾ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਲੰਮੀ ਉਮਰ ਅਤੇ ਉਜਲੇ ਭਵਿੱਖ ਦੀ ਕਾਮਨਾ ਕੀਤੀ। ਮੀਟਿੰਗ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


