(ਸਮਾਜ ਵੀਕਲੀ)
ਲਕੋਰੀਆ ਔਰਤਾਂ ”ਚ ਹੋਣ ਵਾਲਾ ਇੱਕ ਰੋਗ ਹੈ। ਇਸ ਰੋਗ ਨਾਲ ਔਰਤਾਂ ਦੇ ਗੁਪਤ ਅੰਗ ”ਚ ਜ਼ਿਆਦਾ ਮਾਤਰਾ ”ਚ ਸਫੇਦ ਬਦਬੂਦਾਰ ਪਾਣੀ ਨਿਕਲਦਾ ਹੈ। ਜਿਸ ਨੂੰ ਵੇਜਾਈਲ ਡਿਸਚਾਰਜ ਕਹਿੰਦੇ ਹਨ। ਇਸ ਪਰੇਸ਼ਾਨੀ ਦੇ ਕਾਰਨ ਔਰਤਾਂ ਦੇ ਸਰੀਰ ”ਚ ਕਮਜੋਰੀ ਆ ਜਾਂਦੀ ਹੈ।
ਇਸ ਨੂੰ ਆਮ ਲੋਕ ‘ਹੱਡ ਖਰਨਾ’ ਵੀ ਕਹਿ ਦਿੰਦੇ ਹਨ। ਪਾਣੀ ਪੈਣ ਦਾ ਮੁੱਖ ਕਾਰਨ ਬੱਚੇਦਾਨੀ ਦੀ ਇਨਫੈਕਸ਼ਨ ਹੀ ਹੁੰਦਾ ਹੈ। ਅੱਜ ਕੱਲ੍ਹ ਤਾਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਵੀ ਇਹ ਤਕਲੀਫ਼ ਆਮ ਹੋ ਰਹੀ ਹੈ। ਮਾਪੇ ਬੜੇ ਪ੍ਰੇਸ਼ਾਨ ਹੁੰਦੇ ਹਨ ਕਿ ਬੱਚੀ ਨੂੰ ਪਤਾ ਨਹੀਂ ਇਹ ਤਕਲੀਫ਼ ਕਿਉਂ ਹੋ ਰਹੀ ਹੈ ਪਰ ਜਦੋਂ ਬੱਚੇ ਦੀ ਖਾਧ-ਖੁਰਾਕ ਵੱਲ ਮਾਪਿਆਂ ਦਾ ਧਿਆਨ ਦਿਵਾਈਦਾ ਹੈ ਤਾਂ ਪਤਾ ਚਲਦਾ ਹੈ ਕਿ ਵੱਧ ਚਾਕਲੇਟ, ਚਾਹ-ਕੌਫੀ ਜਾਂ ਫਾਸਟ ਫੂਡ ਦੀ ਵਰਤੋਂ ਹੀ ਛੋਟੀਆਂ ਬੱਚੀਆਂ ਵਿਚ ਇਸ ਬਿਮਾਰੀ ਦਾ ਕਾਰਨ ਬਣਦੀ ਹੈ।
ਕੁਆਰੀਆਂ ਕੁੜੀਆਂ ਵਿਚ ਪਾਣੀ ਪੈਣਾ ਆਮ ਗੱਲ ਨਹੀਂ ਜਦੋਂ ਕਿ ਵਿਆਹੀਆਂ ਕੁੜੀਆਂ ਵਿਚ ਇਹ ਆਮ ਰੋਗ ਹੈ। ਝੋਲੀ ਗਿੱਲੀ ਹੋਣ ਤੋਂ ਲੈ ਕੇ ਛੱਲਾਂ ਵੱਜਣ ਤੱਕ ਪਾਇਆ ਜਾਣ ਵਾਲਾ ਲਕੋਰੀਆ ਆਪਣੇ ਵੱਖ-ਵੱਖ ਰੂਪਾਂ ਤੇ ਰੰਗਾਂ ਵਿਚ ਪ੍ਰਗਟ ਹੁੰਦਾ ਹੈ।
ਇਹ ਇੱਕ ਤਰ੍ਹਾਂ ਦੀ ਗੁਪਤ ਅੰਗ ਅਤੇ ਪ੍ਰਜਣਨ ਅੰਗਾਂ ”ਚ ਸੋਜ ਦੀ ਨਿਸ਼ਾਨੀ ਹੈ ਇਸ ਨਾਲ ਕਈ ਹੋਰ ਰੋਗ ਵੀ ਹੋ ਜਾਂਦੇ ਹਨ। ਭਾਰਤੀ ਔਰਤਾਂ ਇਸ ਸਮੱਸਿਆ ਦਾ ਆਮ ਸ਼ਿਕਾਰ ਹਨ। ਜਿਸ ਦਾ ਵੱਡਾ ਕਾਰਨ ਝਿਜਕ ਹੈ। ਸ਼ਰਮ ਦੇ ਚਲਦੇ ਔਰਤਾਂ ਇਸ ਸਮੱਸਿਆ ”ਤੇ ਖੁੱਲ ਕੇ ਗੱਲਬਾਤ ਨਹੀਂ ਕਰ ਸਕਦੀ ਜਾਂ ਫਿਰ ਸਾਧਾਰਣ ਗੱਲ ਸਮਝ ਕੇ ਟਾਲ ਦਿੰਦੀਆਂ ਹਨ। ਇਸ ਸਮੱਸਿਆ ਦੇ ਹੋਣ ਨਾਲ ਸਰੀਰ ਕੰਮਜੋਰ ਹੋ ਜਾਂਦਾ ਹੈ।
ਕਾਰਣ—
ਇਹ ਇੰਨਫੈਕਸ਼ਨ ਗੁਪਤ ਸਥਾਨ ਦੀ ਸਫਾਈ ਨਾ ਰੱਖਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਅਸ਼ਲੀਲ ਗੱਲਾਂ ਕਰਨ, ਪੁਰਸ਼ਾ ਨਾਲ ਸੰਬੰਧ ਬਣਾਉਣ, ਸਰੀਰਕ ਸੰਬੰਧਾ ਤੋਂ ਬਾਅਦ ਗੁਪਤ ਸਥਾਨ ਨੂੰ ਸਾਫ ਨਾ ਕਰਨਾ, ਅੰਡਰਗਾਰਮੈਂਟਸ ਗੰਦੇ ਅਤੇ ਰੋਜ ਨਾ ਬਦਲਣਾ, ਪੇਸ਼ਾਬ ਕਰਨ ਤੋਂ ਬਾਅਦ ਗੁਪਤ ਸਥਾਨ ਨੂੰ ਸਾਫ ਨਾ ਕਰਨਾ, ਬਾਰ-ਬਾਰ ਗਰਭਪਾਤ ਕਰਵਾਉਣਾ ਵੀ ਇਸ ਦੇ ਮੁੱਖ ਕਾਰਨ ਹਨ।
ਲੀਕੋਰੀਆ ਦੇ ਲੱਛਣ—
* ਸਰੀਰ ”ਤੇ ਅਸਰ
* ਹੱਥਾਂ, ਪੈਰਾਂ ਅਤੇ ਕਮਰ ”ਚ ਦਰਦ
* ਗੁਪਤ ਸਥਾਨ ”ਤੇ ਆਲੇ-ਦੁਆਲੇ ਵਾਲੀ ਜਗ੍ਹਾ ”ਤੇ ਖਾਰਸ਼
* ਸਰੀਰ ”ਚ ਕੰਮਜੋਰੀ ਅਤੇ ਥਕਾਵਟ
* ਸੁਸਤੀ ਪੈਣਾ, ਸਰੀਰ ”ਚ ਸੋਜ ਜਾ ਸਰੀਰ ਦਾ ਭਾਰਾ ਹੋਣਾ
* ਚੱਕਰ ਆਉਣਾ
ਇਸ ਸਮੱਸਿਆ ਤੋਂ ਛੁੱਟਕਾਰਾ ਪਾਉਣ ਲਈ ਅਪਣਾਓ ਘਰੇਲੂ ਨੁਸਖੇ
* ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਜਰੂਰੀ ਹੈ ਆਪਣੇ ਸਰੀਰ ਅਤੇ ਗੁਪਤ ਸਥਾਨ ਦੀ ਸਫਾਈ ਰੱਖਣਾ ਜਰੂਰੀ ਹੈ। ਗੁਪਤ ਸਥਾਨ ਨੂੰ ਸਾਫ ਪਾਣੀ ਨਾਲ ਧੋ ਲਓ। ਤੁਸੀਂ ਫਿਟਕਰੀ ਦੀ ਵੀ ਵਰਤੋ ਕਰ ਸਕਦੇ ਹੋ।
* ਸ਼ਰਮਾ ਅਤੇ ਝਿਜਕ ਨੂੰ ਛੱਡ ਇਸ ਬਾਰੇ ”ਚ ਡਾਕਟਰ ਨਾਲ ਸੰਪਰਕ ਕਰੋ।
1 ਗਾ੍ਮ ਮਲੱਠੀ ਨੂੰ ਸਵੇਰੇ ਸਾਮ ਚੋਲਾ ਦੇ ਪਾਣੀ ਨਾਲ ਲਵੋ,
* ਗੁਪਤ ਸਥਾਨ ਦੀ ਅੰਦਰੂਨੀ ਸਫਾਈ ਲਈ ਫੜਕੜੀ ਦੇ ਘੋਲ ਦੀ ਪਿਚਕਾਰੀ ਨਾਲ ਵਰਤੋ ਕਰੋ।
* ਪੇਸ਼ਾਬ ਕਰਨ ਤੋਂ ਬਾਅਦ ਗੁਪਤ ਸਥਾਨ ਨੂੰ ਚੰਗੀ ਤਰ੍ਹਾਂ ਧੋ ਲਓ।
* ਇਸ ਤੋਂ ਛੁਟਕਾਰਾ ਪਾਉਣ ਲਈ ਭੁੰਨੇ ਛੋਲੇ ਰੋਜ ਖਾਓ। ਤੁਸੀਂ ਇਸ ”ਚ ਗੁੜ ਵੀ ਮਿਕਸ ਕਰ ਸਕਦੇ ਹੋ। ਕੁਝ ਦਿਨਾਂ ਤੱਕ ਤਹਾਨੂੰ ਆਪਣੇ ਆਪ ਫਰਕ ਨਜ਼ਰ ਆਵੇਗਾ।
* ਮੀਠੀਆਂ ਚੀਜਾਂ ਦੀ ਘੱਟ ਵਰਤੋਂ ਕਰੋ। ਜਿਵੇ ਪੇਸਟੀ ਅਤੇ ਆਈਸ ਕਰੀਮ। ਮਿੱਠਾ ਇਸ ਸਮੱਸਿਆ ਨੂੰ ਵਧਾਉਂਦਾ ਹੈ।
ਵੈਦ ਅਮਨਦੀਪ ਸਿੰਘ ਬਾਪਲਾ
9914611496
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly