ਸ਼ੇਅਰ

ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਸਰੂਰ ਹੋਇਆ ਸੜਕਾਂ ਨੂੰ ਵੇ ਹਾਕਮ
ਸੜਕਾਂ ਤੇ ਸੰਗਤਾਂ ਸੁੱਤੀਆਂ
ਬਰਫ਼ ਦੇ ਵਾਂਗਰ ਠੰਡੀਆਂ ਸੜਕਾਂ
ਜਿਉਂ ਵਿੱਚ ਬਰਫ਼ ਦੇ ਲਾਈਆਂ
ਅਣ ਗਿਣਵੇਂ ਦਿਨਾਂ ਦੀਆਂ ਗੱਲਾਂ ਵੇ ਹਾਕਮ
ਅਸਾਂ ਸਿਦਕਾਂ ਨਾਲ਼ ਹੰਢਾਈਆਂ
ਹੱਕ ਦੀ ਖਾਤਿਰ ਲੜਨ ਲੜਾਈਆਂ
ਅਸੀਂ ਤਾਂ ਹੀ ਸੜਕ ਤੇ ਆਈਆਂ

1) ਮੈਂ ਚਾਦਰ ਕੱਢਦੀ ਨੀ,, ਮੈਂ ਚਾਦਰ ਕੱਢਦੀ ਨੀ
ਉੱਤੇ ਝੰਡੇ ਪਾਵਾਂ ,,ਝੰਡੇ ਪਾਵਾਂ ,,
ਬੱਦਲਾਂ ਦੀ ਛਾਂ ਹੇਠਾਂ ਨੀ ਮੈਂ ਬਿਸਤਰ ਲਾਵਾਂ ,,
ਕਣੀਆਂ ਦੀ ਕਿਣਮਿਣ ਨੀ,, ਸਾਹਾਂ ਦੀ ਘੁੱਟਣੀ ,,
ਮੁੱਕਾ ਤਣਕੇ ਸੋਚਾਂ ਨੀ ,, ਮੈਂ ਕਿਉਂ ਘਬਰਾਵਾਂ

2) ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਵੇਲਾਂ ,,
ਦਿੱਲੀ ਜਾਣ ਟਰਾਲੀਆਂ ਨੀ ਜਿਉਂ ਜਾਂਦੀਆਂ ਰੇਲਾਂ
ਮੈਂ ਆਖ ਕੇ ਬਾਪੂ ਨੂੰ ਉਥੇ ਧਰਨੇ ਲਾਵਾਂ ,,
ਮੇਰਾ ਕਿਰਤੀ ਬਾਬਲ ਨੀ ਜਾ ਦਿੱਲੀ ਬੈਠਾ ,,
ਨੀ ਮੈਂ ਦੱਸ ਕੇ ਬਾਬਲ ਨੂੰ ਧਰਨੇ ਤੇ ਜਾਵਾਂ

3) ਮੈਂ ਚਾਦਰ ਕੱਢਦੀ ਨੀ ,, ਉੱਤੇ ਪਾਵਾਂ ਚਿੜੀਆਂ ,,
ਦਿੱਲੀ ਧਰਨੇ ਲਾਉਣ ਦੀਆਂ ਨੀ ਗੱਲਾਂ ਛਿੜੀਆਂ ,,
ਹਾਕਮ ਪਿਆ ਸੋਚੀਂ ਨੀ ਤੇ ਫੜ੍ਹੀਆਂ ਵੱਖੀਆਂ ,,
ਮੀਡੀਆ ਵੀ ਲਕੋਵੇ ਨੀ ਧਰਨੇ ਦੀਆਂ ਥਾਵਾਂ

4) ਤੱਕ ਗੂੜ੍ਹ ਸਿਆਲੇ ਨੀ ਮੈਂ ਚਾਦਰ ਲਾਹੀ ,,
ਦਿੱਲੀ ਦੀਆਂ ਸੜਕਾਂ ਨੀ ਇਹ ਦੇਣ ਗਵਾਹੀ ,,
ਉਹ ਬਣਜਾਰਾ ਗੀਤਾਂ ਦਾ ਮੈਂ ਰਚਨਾ ਉਸਦੀ ,,
ਉਹ ‘ਜੀਤ ਨਮੋਲ਼’ ਅੜੀਓ ਉਸਦਾ ਸਿਰਨਾਵਾਂ

5) ਦਿੱਲੀ ਦੇ ਚਾਰੇ ਪਾਸੇ ਨੀ ਉਹ ਰੋਕੇ ਚਾਰੇ ,,
ਇਹਦੇ ਰਸਤੇ ਚਾਰੇ ਨੀ ਉਹ ਵੀ ਰੋਕੇ ਸਾਰੇ ,,
ਇਹ ਕਿਰਤੀ ਸਾਰੇ ਨੀ ਇਹ ਸਕੇ ਨੇ ਵੀਰੇ ,,
ਇਹਨਾਂ ਦੇ ਸਿਰੜਾਂ ਨੂੰ ਨੀ ਮੈਂ ਸੀਸ ਝੁਕਾਵਾਂ

ਸਰਬਜੀਤ ਸਿੰਘ ਨਮੋਲ਼

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਕੋਰਆ ਦੇ ਲੱਛਣ ਅਤੇ ਘਰੇਲੂ ਇਲਾਜ
Next articleਸ: ਸੁਖਦੇਵ ਸਿੰਘ ਚਾਹਲ ਭਾਣੋਲੰਗਾ (ਦੇਬੀ ਜਰਮਨ )ਤੇ ਬੀਬੀ ਸਤਜਿੰਦਰ ਕੋਰ( ਨਿੰਦਰ )ਨੇ ਬੇਟੇ ਹਰਮਨਵੀਰ ਸਿੰਘ ਦਾ ਅਠਾਰਾਂਵਾਂ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ