ਮਿਠਾਸ !

(ਸਮਾਜ ਵੀਕਲੀ)

ਰੂਹ ਵਿਚ ਸੀ ਮੇਰੇ,
ਜਾਂ ਬੋਲਾਂ ਵਿਚ ਉਸ ਦੇ।
ਸ਼ਿੱਦਤ ਨਾਲ ਜਦੋਂ ਮੈਂ,
ਦਿਲ ਵਿਚ,
ਗੌਲਿਆ ਉਸ ਨੂੰ।

ਪੈਰਾਂ ਦੀ ਮਿੱਟੀ,
ਚੁੱਕ ਕੇ।
ਪਹਿਲਾਂ,
ਹਿੱਕ ਨਾਲ ਲਾਈ।
ਕਸਤੂਰੀ ਦੇ ‌ਧੁਰ,
ਅੰਦਰ ਜਾ,
ਫਰੋਲਿਆ ਉਸ ਨੂੰ।

ਪਰਾਲੋਕ ਦੇ ਬਾਸ਼ਿੰਦੇ,
ਦਿਲਾਂ ‘ਚ,
ਵਾਸ ਕਰਦੇ ਨੇ।
ਦਿਲ ਤੇ ‌
ਹੱਥ ਰੱਖ ਕੇ,
ਮੈਂ ਜਦੋਂ,
ਟਟੋਲਿਆ ਉਸ‌ ਨੂੰ।

ਕਿਆ ਦੁਨੀਆਂ,
ਰਚੀ ਹੈ,
ਰੱਬ ਨੇ,
ਰੂਹਾਂ ਦੇ ਅੰਦਰ।
ਕਿਸ ਕਿਸ ਨੇ ਹੈ,
ਪਿਆਰ ਦੀ ਕਸਵੱਟੀ ‘ਤੇ,
ਤੋਲਿਆ ਉਸ ਨੂੰ।

ਸਾਰੀ ਦੁਨੀਆਂ,
ਮੁਹੱਬਤ ਦੇ,
ਦੀਪ ਜਗਾ ਸਕਦੀ ਹੈ!
ਪਿਆਰ ਦੇ ਬੋਲ,
ਜਦੋਂ ਕੋਈ,
ਬੋਲਿਆ ਉਸ ਨੂੰ।

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਰਾਜ਼
Next articleਗੁਰੂ ਨਾਨਕ ਜੀ…….