ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀਆਂ ਦੀ ਨਵ ਪ੍ਰਕਾਸ਼ਿਤ ਪੁਸਤਕ, “ਚੁੱਪ ਦਾ ਸੱਨਾਟਾ” ਲੋਕ ਅਰਪਣ ਕੀਤੀ ਗਈ। ਇਸ ਤੋਂ ਬਿਨਾ ਸੁਰਿੰਦਰ ਕੈਲੇ ਵੱਲੋਂ ਦਸ ਮੌਲਿਕ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਜਾ ਚੁੱਕੀਆਂ ਹਨ ,ਜਿੰਨਾ ਵਿੱਚ ਦੋ ਕਿਤਾਬਾਂ ਦਾ ਹਿੰਦੀ ਅਨੁਵਾਦ ਤੇ ਇੱਕ ਪੁਸਤਕ ਦੀਆਂ ਕਹਾਣੀਆਂ ਉੱਪਰ ਅਧਾਰਿਤ ਨਿਬੰਧ ਪੁਸਤਕ ਸ਼ਾਮਿਲ ਹਨ। ਇਸ ਤੋਂ ਬਿਨਾ ਇੱਕ ਕਿਤਾਬ ਦਾ ਬੰਗਲਾ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ । ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਉਪਰੋਕਤ ਕਿਤਾਬਾਂ ਵਿੱਚ ਦੋ ਕਹਾਣੀਆਂ ਦੀਆਂ ਅਤੇ ਬਾਕੀ ਮਿੰਨੀ ਕਹਾਣੀਆਂ ਦੀਆਂ ਹਨ ਅਤੇ ਅੱਠ ਪੁਸਤਕਾਂ ਦਾ ਸੰਪਾਦਨ ਤੇ ਪ੍ਰਕਾਸ਼ਨ ਉਹਨਾਂ ਦੇ ਸਹਿਤ ਦਾ ਹਾਸਲ ਹੈ। ਸਭ ਤੋਂ ਉੱਪਰ ,”ਅਣੂ ” ਦੀ ਸੰਪਾਦਨਾ ਤੇ ਪ੍ਰਕਾਸ਼ਨਾ ਰਾਹੀਂ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਨਾਲ ਸਾਹਿਤਕ ਪੱਤਰਕਾਰੀ ਦੀ ਨਿਰੰਤਰ ਪ੍ਰਕਾਸ਼ਨਾ ਵਿੱਚ ਅੱਧੀ ਸਦੀ ਤੋਂ ਵਡੇਰਾ ਯੋਗਦਾਨ ਸੁਰਿੰਦਰ ਕੈਲੇ ਦੀ ਪ੍ਰਸੰਸਾਮਈ ਪ੍ਰਾਪਤੀ ਹੈ । ਡਾਕਟਰ ਸ. ਸ. ਜੌਹਲ ਹੋਰਾਂ ਦੇ ਨਾਲ ਡਾਕਟਰ ਸਰਬਜੀਤ ਸਿੰਘ ,ਡਾਕਟਰ ਸੁਖਦੇਵ ਸਿੰਘ, ਡਾਕਟਰ ਕੁਲਦੀਪ ਸਿੰਘ, ਡਾਕਟਰ ਜੋਗਿੰਦਰ ਸਿੰਘ ਨਿਰਾਲਾ ਤੇ ਡਾਕਟਰ ਅਨੂਪ ਸਿੰਘ ਨੇ ਸੁਰਿੰਦਰ ਕੈਲੇ ਨੂੰ ਉਹਨਾਂ ਦੀ ਨਵੀਂ ਪੁਸਤਕ ਦੀ ਘੁੰਡ ਚੁਕਾਈ ਤੇ ਅਸ਼ੀਰਵਾਦ ਦਿੱਤਾ। ਇਸ ਮੌਕੇ ਡਾਕਟਰ ਪਾਲ ਕੌਰ, ਡਾਕਟਰ ਗੁਰਚਰਨ ਕੌਰ ਕੋਚਰ, ਸਹਿਜਪਰੀਤ ਸਿੰਘ ਮਾਂਗਟ, ਡਾਕਟਰ ਹਰਵਿੰਦਰ ਸਿੰਘ ਸਿਰਸਾ, ਪ੍ਰੋਫੈਸਰ ਰਵਿੰਦਰ ਭੱਠਲ, ਡਾਕਟਰ ਗੁਰਇਕਬਾਲ ਸਿੰਘ, ਜਸਪਾਲ ਮਾਨਖੇੜਾ, ਸਤਿਨਾਮ ਸਿੰਘ ਵਾਹਿਦ, ਡਾ: ਸੰਤੋਖ ਸੁੱਖੀ, ਨਰਿੰਦਰਪਾਲ ਕੌਰ, ਵਰਗਿਸ ਸਲਾਮਤ, ਜਨਮੇਜਾ ਸਿੰਘ ਜੌਹਲ, ਹਰੀ ਸਿੰਘ ਜਾਚਕ ਨੇ ਪੁਸਤਕ ਦੇ ਲੋਕ ਅਰਪਣ ‘ਚ ਪ੍ਰਧਾਨਗੀ ਮੰਡਲ ਦਾ ਸਾਥ ਦਿੱਤਾ। ਡਾਕਟਰ ਗੁਰਪ੍ਰੀਤ, ਡਾਕਟਰ ਕੁਲਦੀਪ ਚੌਹਾਨ, ਮਨਦੀਪ ਕੌਰ ਭੰਮਰਾ ਸਮੇਤ ਬਹੁਤ ਸਾਰੇ ਲੇਖਕ ਤੇ ਪਾਠਕ ਹਾਜ਼ਰ ਸਨ। ਸੁਰਿੰਦਰ ਕੈਲੇ ਨੇ ਪ੍ਰਧਾਨਗੀ ਮੰਡਲ , ਵਿਦਵਾਨਾਂ ,ਲੇਖਕਾਂ ਅਤੇ ਹਾਜ਼ਰ ਪਾਠਕਾਂ ਤੇ ਸ਼ੁਭਚਿੰਤਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



