ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ ) ਸ਼੍ਰੀਮਤੀ ਡਿੰਪਲ ਮਦਾਨ ਜੀ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰ: ਅਮਨਦੀਪ ਸਿੰਘ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਿਸ਼ੋਰ ਸਿੱਖਿਆ ਪ੍ਰੋਗਰਾਮ ਸਮਰਿੱਧੀ ਪ੍ਰੋਜੈਕਟ 2025, ਨੋਡਲ ਅਫਸਰ ਸ੍ਰ: ਰਵਿੰਦਰ ਸਿੰਘ ਗਿੱਲ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬਾੜੇਵਾਲ ਜੀ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਪਹਿਲੇ ਸਥਾਨ ਤੇ ਆਏ ਅਧਿਆਪਕਾਂ ਨੇ ਭਾਗ ਲਿਆ । ਜ਼ਿਲ੍ਹਾ ਸਿੱਖਿਆ ਅਫਸਰ ਜੀ ਦੁਆਰਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕ ਪੂਜਾ ਸ਼ਰਮਾ ਅੰਗਰੇਜ਼ੀ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ, ਦੂਜਾ ਸਥਾਨ ਸ਼੍ਰੀਮਤੀ ਰੁਮਾਨੀ ਅਹੂਜਾ ਮੈਥ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ. ਯੂ., ਤੀਜਾ ਸਥਾਨ ਸੋਨਮ ਸ਼ਰਮਾ ਮੈਥ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਇਨਾਮ ਦਿੱਤੇ ਗਏ। ਇਸ ਪ੍ਰੋਜੈਕਟ ਵਿੱਚ ਸ਼ਾਮਿਲ ਹੋਏ ਬਾਕੀ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਅਤੇ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਹੋਰ ਅਧਿਆਪਕਾਂ ਨੂੰ ਵੀ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ। ਮੁਕਾਬਲੇ ਦੀ ਜਜਮੈਂਟ ਸ਼੍ਰੀ ਪ੍ਰਦੀਪ ਕੁਮਾਰ ਪ੍ਰਿੰ: ਸ ਸ ਸ ਸ ਪੀ.ਏ.ਯੂ, ਸ਼੍ਰੀਮਤੀ ਵਰਿੰਦਰ ਕੌਰ ਪ੍ਰਿੰ: ਸ ਸ ਸ ਇੰਜਨ ਸ਼ੈੱਡ, ਸ਼੍ਰੀਮਤੀ ਸਮ੍ਰਿਤੀ ਭਾਰਗਵ ਪ੍ਰਿੰ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ, ਸ਼੍ਰੀਮਤੀ ਕੁਲਵਿੰਦਰ ਕੌਰ ਪ੍ਰਿੰ: ਸ ਸ ਸ ਭੁੱਟਾ, ਸ਼੍ਰੀਮਤੀ ਰਜਿੰਦਰ ਕੌਰ ਪ੍ਰਿੰਸੀਪਲ ਸ ਸ ਸ ਬਿਲਾਸਪੁਰ , ਸ਼੍ਰੀਮਤੀ ਭੁਪਿੰਦਰ ਕੌਰ ਪ੍ਰਿੰਸੀਪਲ ਸ ਸ ਸ ਈਸੇਵਾਲ, ਸ਼੍ਰੀਮਤੀ ਸਤਵੰਤ ਕੌਰ ਪ੍ਰਿੰ: ਸ ਸ ਰੈਜੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ , ਸ਼੍ਰੀ ਰਜਿੰਦਰ ਕੁਮਾਰ ਸ ਸ ਮਾਸਟਰ/ ਆਰਟ ਐਂਡ ਕਰਾਫਟ ਦੁਆਰਾ ਦਿੱਤੀ ਗਈ l ਸ਼੍ਰੀਮਤੀ ਸਰਬਪ੍ਰੀਤ ਕੌਰ ਲੈਕਚਰਾਰ ਪੰਜਾਬੀ ਸ ਸ ਸ ਸ ਨੂਰਪੁਰ ਬੇਟ ਜੀ ਨੇ ਸਟੇਜ਼ ਸੈਕਟਰੀ , ਸ਼੍ਰੀਮਤੀ ਪੂਜਾ ਨਰੂਲਾ ਸਾਇੰਸ ਮਿਸਟ੍ਰੈਸ ਸ ਸ ਸ ਨੂਰਪੁਰਬੇਟ ਰਜਿਸਟਰੇਸ਼ਨ ਸਰਟੀਫਿਕੇਟ ਭਰਨ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ ਮੈਥ ਮਿਸਟ੍ਰੈਸ ਸ ਸ ਸ ਸ ਇੰਜਣ ਸ਼ੈੱਡ ਟਾਈਮ ਕੀਪਰ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



