
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਸੁਪਰ ਸਾਈਕਲ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਲੀਪ ਸਿੰਘ ਖੁਰਾਣਾ, ਚੇਅਰਮੈਨ ਹਰਬੰਸ ਸਿੰਘ ਨੀਟਾ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਮਾਰਕੀਟ ਵਿੱਚ ਹੋ ਰਹੀਆਂ ਚੋਰੀਆਂ ਦੀਆਂ ਵਧ ਰਹੀਆਂ ਘਟਨਾਵਾਂ ਅਤੇ ਉਨ੍ਹਾਂ ਨੂੰ ਰੋਕਣ ਲਈ ਉਠਾਏ ਜਾ ਰਹੇ ਕਦਮਾਂ ‘ਤੇ ਵਿਚਾਰ ਕੀਤਾ ਗਿਆ। ਐਸੋਸੀਏਸ਼ਨ ਨੇ ਚਿੰਤਾ ਜ਼ਾਹਰ ਕੀਤੀ ਕਿ ਲਗਾਤਾਰ ਚੋਰੀਆਂ ਹੋਣ ਦੇ ਬਾਵਜੂਦ ਹਾਲੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ। ਇਸ ਸੰਦਰਭ ਵਿੱਚ ਮਾਰਕੀਟ ਵਿੱਚ ਸਕਿਉਰਿਟੀ ਗਾਰਡਾਂ ਦੀ ਨਵੀਂ ਤੈਨਾਤੀ ਕੀਤੀ ਗਈ ਹੈ, ਜਿਸ ਨਾਲ ਰਾਤ ਦੇ ਸਮੇਂ ਚੌਕਸੀ ਵਧਾਈ ਜਾ ਸਕੇ। ਇਸ ਦੇ ਨਾਲ-ਨਾਲ ਮਾਰਕੀਟ ਵਿੱਚ ਲਾਈਟਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਹਨੇਰੇ ਦਾ ਲਾਭ ਚੋਰ ਨਾ ਲੈ ਸਕਣ। ਮਾਰਕੀਟ ਦੀ ਸਾਫ-ਸਫਾਈ ਵਾਸਤੇ ਵੀ ਨਵੀਂ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਇਲਾਕੇ ਵਿੱਚ ਸੜਕਾਂ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਵਿੱਚ ਆ ਰਹੀਆਂ ਖੜੋਤਾਂ (ਕਮੀਆਂ) ਨੂੰ ਲੈ ਕੇ ਇਲਾਕਾ ਕੌਂਸਲਰ ਸੁਖਦੇਵ ਸਿੰਘ ਸ਼ੀਰਾ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ ਜਾਵੇਗਾ, ਤਾਂ ਜੋ ਨਗਰ ਨਿਗਮ ਵੱਲੋਂ ਤੁਰੰਤ ਕਾਰਵਾਈ ਕਰਵਾਈ ਜਾ ਸਕੇ। ਐਸੋਸੀਏਸ਼ਨ ਵੱਲੋਂ ਉਮੀਦ ਜਤਾਈ ਗਈ ਕਿ ਇਨ੍ਹਾਂ ਉਪਰਾਲਿਆਂ ਰਾਹੀਂ ਮਾਰਕੀਟ ਵਿੱਚ ਸੁਰੱਖਿਆ, ਵਿਵਸਥਾ ਅਤੇ ਸਫਾਈ ਨੂੰ ਲੈ ਕੇ ਨਵੇਂ ਮਾਪਦੰਡ ਸਥਾਪਿਤ ਹੋਣਗੇ। ਇਸ ਮੌਕੇ ਆਰ.ਬੀ ਸਿੰਘ, ਸੁਨੀਲ ਚੌਧਰੀ, ਹਰਬੰਸ ਸਿੰਘ, ਇਕਬਾਲ ਸਿੰਘ, ਵਰਿੰਦਰਪਾਲ ਸਿੰਘ, ਦਲੀਪ ਸਿੰਘ ਖੁਰਾਣਾ, ਜਤਿੰਦਰਪਾਲ ਸਿੰਘ ਖੁਰਾਣਾ, ਮਹਿੰਦਰ ਸਿੰਘ, ਜਸਵਿੰਦਰ ਸਿੰਘ ਅਰੋੜਾ, ਹੰਸਰਾਜ, ਗਗਨਦੀਪ ਸਿੰਘ, ਰਕੇਸ਼ ਵਰਮਾ, ਸਰਬਜੀਤ ਸਿੰਘ ਲੋਟੇ, ਅਸ਼ਵਨੀ ਕੁਮਾਰ, ਤਰਨਦੀਪ ਸਿੰਘ, ਸਤੀਸ਼ ਬਨੀ, ਬਲਵੀਰ ਸਿੰਘ, ਹਿਰਦੈ ਨਰਾਇਣ ਪਾਂਡੇ, ਰਾਜਨ ਗਲਹੋਤਰਾ, ਅਵਤਾਰ ਸਿੰਘ, ਵਿਵੇਕ ਛਾਬੜਾ ਵੀ ਹਾਜ਼ਰ ਸਨ।


