ਪੰਜਾਬ,(ਸਮਾਜ ਵੀਕਲੀ) (ਕੌੜਾ)– ਗੋਲਡਨ ਵਿਰਸਾ ਯੂ ਕੇ ਵੱਲੋਂ ਇੱਕ ਨਵਾਂ ਸਿੰਗਲ ਟ੍ਰੈਕ “ਗੋਲ ਪਰਨਿਆਂ ਵਾਲੇ ” ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਸੰਨੀ ਮੋਰਾਂਵਾਲੀ ਦੁਆਰਾ ਸਿੰਗਲ ਟ੍ਰੈਕ ਜਿਉਂ ਹੀ ਯੂ ਟਿਊਬ ਤੇ ਸੋਸਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਤੇ ਰਿਲੀਜ਼ ਹੋਇਆ ਤਾਂ ਦਰਸ਼ਕਾਂ ਨੇ ਇਸ ਨੂੰ ਬਹੁਤ ਪਿਆਰ ਦਿੱਤਾ। ਉਹਨਾਂ ਦੱਸਿਆ ਕਿ ਲਗਾਤਾਰ ਇਸ ਗੀਤ ਦੇਖਣ ਤੇ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਗੀਤ ਨੂੰ ਕਲਮਬੱਧ ਜਿੱਥੇ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਏਕਲ ਗੱਡਾ ਦੁਆਰਾ ਕੀਤਾ ਗਿਆ ਹੈ। ਉਥੇ ਹੀ ਪਡਿਊਸਰ ਦੇ ਤੌਰ ਤੇ ਰਾਜਨਦੀਪ ਸਮਰਾ,ਕੋ ਪਡਿਊਸਰ ਸੱਜਣ ਸ਼ਰਮਾ,ਤੇ ਸੰਗੀਤਕ ਧੁੰਨਾਂ “ਵੀ ਸਟਾਰ” ਵੱਲੋਂ ਦਿੱਤੀਆਂ ਗਈਆਂ ਹਨ। ਜਦਕਿ ਗੀਤ ਦਾ ਫਿਲਮਾਂਕਣ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਸ਼ਹੀਦ ਦੀਪ ਸਿੱਧੂ ਨੂੰ ਮੁੱਖ ਰੱਖ ਕੇ ਫ਼ਿਲਮਾਇਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨੀ ਸਘੰਰਸ਼ ਵਿੱਚ ਕਿਸਾਨਾਂ ਨੂੰ ਕੰਗਣਾ ਰਣੌਤ ਦੁਆਰਾ ਖਾਲਿਸਤਾਨੀ ਦੱਸਣ ਤੇ ਗੀਤ ਦੁਆਰਾ ਕਰਾਰਾ ਜੁਆਬ ਦਿੱਤਾ ਗਿਆ ਹੈ।ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਸਲਾਹਿਆ ਜਾ ਰਿਹਾ ਹੈ। ਗਾਇਕ ਸੰਨੀ ਮੋਰਾਂਵਾਲੀ ਨੇ ਇਸ ਗੀਤ ਲਈ ਪ੍ਰਸਿੱਧ ਵੀਡੀਓ ਡਾਇਰੈਕਟਰ ਹਨੀ ਹਰਦੀਪ ਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਉਹਨਾਂ ਦਰਸ਼ਕਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਤੇ ਪਿਆਰ ਲਈ ਵੀ ਉਹਨਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj