ਜਲੰਧਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ)-ਮੈਡਮ ਸੁਖਵਿੰਦਰ ਕੌਰ ਨੇ, ਜੈਪੁਰ ਵਿਖੇ ਨੈਸ਼ਨਲ ਖੇਡਾਂ ਵਿੱਚ 3 ਗੋਲਡ ਮੈਡਲ ਤੇ ਇੱਕ ਸਿਲਵਰ ਮੈਡਲ ਜਿੱਤੇ ,ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਐਸ ਐਮ ਐਸ (ਸਵਾਈ ਮਾਨ ਸਿੰਘ) ਸਟੇਡੀਅਮ, 11ਵੀਂ ਐਸ.ਬੀ.ਕੇ.ਐਫ਼.ਰਾਸਟਰੀ ਖੇਡਾਂ ਵਿੱਚ ਅਲੱਗ ਅਲੱਗ ਰਾਜਾਂ ਤੋਂ ਆਏ ਖਿਡਾਰੀਆਂ ਨੇ ਖ਼ੂਬ ਜੌਹਰ ਦਿਖਾਏ, ਇਨ੍ਹਾਂ ਵਿੱਚ ਮੈਡਮ ਸੁਖਵਿੰਦਰ ਕੌਰ ਨਕੋਦਰ ਜਲੰਧਰ ਨੇ ਪੰਜਾਬ ਵਲੋਂ ਖੇਡਦੇ ਹੋਏ ਤਿੰਨ ਗੋਲਡ ਮੈਡਲ ਤੇ ਇੱਕ ਸਿਲਵਰ ਮੈਡਲ ਜਿੱਤੇ। ਲੌਂਗ ਜੰਪ, ਟ੍ਰਿਪਲ ਜੰਪ ਤੇ ਰੀਲੇਅ ਰੇਸ ਵਿਚ ਗੋਲਡ ਮੈਡਲ ਤੇ ਜੈਵਲਿਨ ਥਰੋਂ ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੇ ਇਲਾਕੇ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj