(ਸਮਾਜ ਵੀਕਲੀ)
ਚੰਗਾ ਕੰਮ ਕਰਨ ਤੋਂ ਵੀ ਪਹਿਲਾਂ
ਪਾ ਦਿੰਦੇ ਅਕਸਰ ਹੀ ਕਈ ਨੰਨਾ
ਦਿੱਲੀ ਨੂੰ ਜਾਂਦਿਆਂ ਰਸਤੇ ਵਿੱਚ ਆਉਂਦਾ
ਜਿਲਾ ਲੁਧਿਆਣੇ ਦਾ ਸ਼ਹਿਰ ਹੈ ਖੰਨਾ
ਮੱਤ ਇਨਸਾਨ ਦੀ ਬਦਲ ਜਾਂਦੀ
ਚੰਗੀ ਕਿਤਾਬ ਦਾ ਪੜ੍ਹ ਇੱਕ ਪੰਨਾ
ਰੱਬ ਦੇ ਨਾਂ ਤੇ ਬਾਬੇ ਨੇ ਫਿਰਦੇ
ਦੱਸੋਂ ਰੱਬ ਮੈਂ ਹੁਣ ਕੀਹਨੂੰ ਮੰਨਾਂ
ਮਾਂ ਦੇ ਜਿੰਨੇ ਮਰਜ਼ੀ ਪੁੱਤ ਹੋਵਣ
ਹਰ ਪੁੱਤ ਹੁੰਦਾ ਹੈ ਮਾਂ ਦਾ ਚੰਨਾਂ
ਪੱਥਰ ਵਿੱਚੋਂ ਹੀ ਰੱਬ ਪਾ ਗਿਆ
ਮਿਹਨਤੀ ਭਗਤ ਰੱਬ ਦਾ ਧੰਨਾਂ
ਲੋਕੋ ਹੁਣ ਕੀ ਰਹਿ ਗਿਆ ਪਿੱਛੇ
ਗਰੀਬ ਦੀ ਜਾਨ ਲੈ ਗਿਆ ਗੰਨਾਂ
ਬਲਬੀਰ ਸਿੰਘ ਬੱਬੀ
7009107300



