HOME ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

2

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਆਤਮਤੇਜ ਸ਼ਰਮਾ ਦੀ ਪ੍ਰਧਾਨਗੀ ਹੇਠ ਨਰੇਗਾ ਭਵਨ ਵਿਖੇ ਬੀਤੇ ਦਿਨੀਂ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾ ਮਾਸਟਰ ਰਣਜੋਧ ਸਿੰਘ ਦੇ ਭਤੀਜੇ ਦੀ ਹੋਈ ਅਚਨਚੇਤ ਮੌਤ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸੁਲੱਖਣ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਚਲਾਈ । ਮਾਸਟਰ ਲਾਭ ਸਿੰਘ ਡੋਡ ਨੇ ਇਨਕਲਾਬੀ ਕਵਿਤਾ ਗਾ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ। ਮਾਸਟਰ ਨਰਿੰਦਰਪਾਲ ਨੇ ਪੈਨਸ਼ਨਰਾਂ  ਨੂੰ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਾਰੇ ਐਕਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਰਣਧੀਰ ਸਿੰਘ ਨੇ ਆਦਰਸ਼ ਸਕੂਲ ਚੌਕੇ ਦੇ ਅਧਿਆਪਕਾਂ ਦੇ ਹੁੰਦੇ ਸ਼ੋਸ਼ਨ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ। ਗੁਰਜੀਤ ਸਿੰਘ ਜਨਰਲ ਸਕੱਤਰ ਨੇ ਐਲ•ਟੀ•ਸੀ ਦਾ ਫਾਰਮ ਪੈਨਸ਼ਨ ਪੋਸਟਲ ਉੱਪਰ ਪਾਉਣ ਲਈ ਦੱਸਿਆ। ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਆਤਮਤੇਜ ਸ਼ਰਮਾ ਨੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਉਹਨਾਂ ਦਾ ਹੱਲ ਸੁਲਝਾਇਆ। ਪ੍ਰਧਾਨ ਜੀ ਨੇ ਸਰਕਾਰ ਵੱਲੋਂ ਡੀ•ਏ• ਦੀਆਂ ਕਿਸ਼ਤਾਂ ਨਾ ਦੇਣ ਦੀ ਜ਼ੋਰਦਾਰ ਨਿਖੇਧੀ ਕੀਤੀ। ਪੈਨਸ਼ਨਰਾਂ ਨੂੰ 2•59 ਦਾ ਗੁਣਾਂਕ ਨਾ ਦੇਣਾ ਸਰਕਾਰ ਦੀ ਸਭ ਤੋਂ ਵੱਡੀ ਧੱਕੇਸ਼ਾਹੀ ਹੈ । ਪ੍ਰਧਾਨ ਜੀ ਨੇ ਕਿਹਾ ਕਿ 13 ਫ਼ਰਵਰੀ ਨੂੰ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਦੇਣਗੇ। ਮੀਟਿੰਗ ਵਿੱਚ ਮਾਸਟਰ ਗੁਰਦੀਪ ਸਿੰਘ, ਮਾਸਟਰ ਰਣਜੋਧ ਸਿੰਘ, ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ, ਮਾਸਟਰ ਸੁਰਜੀਤ ਸਿੰਘ, ਮਾਸਟਰ ਪਰਮਜੀਤ ਸਿੰਘ, ਮਾਸਟਰ ਹਾਕਮ ਸਿੰਘ, ਗੁਰਦੀਪ ਸਿੰਘ ਪੁਲੀਸ, ਮਾਸਟਰ ਹਰਮੇਲ ਸਿੰਘ, ਵਿਤ ਸਕੱਤਰ ਅਮਰਜੀਤ ਸਿੰਘ, ਤੇਜਾ ਸਿੰਘ ਹੈਲਥ ਡਿਪਾਰਟਮੈਂਟ, ਮਾਸਟਰ ਸਿੰਘ ਮਲੂਕਾ, ਮਾਸਟਰ ਲਾਭ ਸਿੰਘ, ਸੁਰਜਨ ਸਿੰਘ ਭਗਤਾ, ਗੁਰਦੀਪ ਸਿੰਘ ਕੇਸਰ ਸਿੰਘ ਵਾਲਾ, ਮਾਸਟਰ ਬੰਤ ਸਿੰਘ, ਮਾਸਟਰ ਨਛੱਤਰ ਸਿੰਘ ਸਿਰੀਏਵਾਲਾ, ਆਤਮਾ ਸਿੰਘ, ਮਾਸਟਰ ਰੂਪ ਸਿੰਘ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਦੀ ਬਾਬਾ ਸ. ਹਰਜੀਤ ਸਿੰਘ ਰਸੂਲਪੁਰ ਨਾਲ ਮੁਲਾਕਾਤ
Next articleਜਾਨ ਲੈਣ ਗਿਆ ਗੰਨਾ