ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦਾ ਹੈ ਖੈਰ ਤਸਕਰ , ਵਣ ਵਿਭਾਗ ਦਾ ਗਾਰਡ ਤੇ ਵੀ ਹੋਇਆ ਮੁਕਦਮਾ ਦਰਜ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਜੰਗਲਾਂ ਦੇ ਵਿੱਚ ਬੇਸ਼ਕੀਮਤੀ ਲੱਕੜ ਖੈਰ ਮਾਫੀਆਂ ਇਹਨਾਂ ਦਿਨਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ ਕਿਉਂਕਿ ਸਰਦ ਰੁੱਤ ਵਿੱਚ ਪੈਂਦੀਆਂ ਧੁੰਦਾ ਦਾ ਲਾਹਾ ਇਹ ਠੇਕੇਦਾਰ ਸੰਘਣੇ ਧੁੰਦ ਵਿੱਚ ਖੈਰਾ ਦੀ ਕਟਾਈ ਕਰਕੇ ਰਾਤੋੰ ਰਾਤ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹਨ ਇੱਥੇ ਤਾਂ ਸਰਕਾਰੀ ਜਮੀਨ ਵਿੱਚੋਂ ਵੀ ਖੈਰ ਵੱਡੇ ਜਾਂਦੇ ਹਨ ਅਤੇ ਪਤਾ ਨਹੀਂ ਚੱਲਦਾ ਕਿ ਇਹ ਖੈਰ ਕੌਣ ਲੈ ਗਿਆ ਜੇਕਰ ਵਿਭਾਗ ਦੇ ਕਰਮਚਾਰੀਆਂ ਦੀ ਮਿਲੀ ਭੁਗਤ ਹੋਵੇ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਜਿਲ੍ਹਾਂ ਰੂਪਨਗਰ ਦੇ ਡੀਐਫਓ ਕਵਰਦੀਪ ਸਿੰਘ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਨਾਮੀ ਠੇਕੇਦਾਰ ਤੇ ਖੈਰ ਦੀ ਕੀਮਤੀ ਲੱਕੜ ਚੋਰੀ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਇਹ ਠੇਕੇਦਾਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਖੈਰਾ ਦਾ ਵਪਾਰ ਕਰਦਾ ਹੈ ਪਰ ਬੇਹੱਦ ਅਤੇ ਬੇਸ਼ਕੀਮਤੀ ਖੈਰ ਦੀ ਲੱਕੜ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਠੇਕੇਦਾਰ ਇੱਕ ਵਣ ਵਿਭਾਗ ਦਾ ਗਾਰਡ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



