
ਕੈਨੇਡਾ ਵਿਖੇ ਮਾਂ ਬੋਲੀ ਫਿਲਮ ਮੇਲੇ ਵਿੱਚ ਮਿਲਿਆ ਅਵਾਰਡ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕੈਨੇਡਾ ਵਿਖੇ 13ਵੇਂ ਅੰਤਰਰਾਸ਼ਟਰੀ ਮਾਂ ਬੋਲੀ ਫਿਲਮ ਮੇਲੇ ਵਿੱਚ ਲਘੂ ਫਿਲਮ ‘ਸਕਰੀਨ ਬੁਖਾਰ’ ਨੂੰ ਵਧੀਆ ਸਮਾਜਿਕ ਫਿਲਮ ਦਾ ਪੁਰਸਕਾਰ ਮਿਲਿਆ ਹੈ।ਇਹ ਫਿਲਮ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੇ ਬਾਲ ਕਲਕਾਰਾਂ ਵੱਲੋਂ ਸ੍ਰ: ਕਰਮਜੀਤ ਸਿੰਘ ਗਰੇਵਾਲ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਗਈ। ਫਿਲਮ ਦੇ ਕਲਾਕਾਰਾਂ ਨੂੰ ਸਨਮਾਨ ਦੇਣ ਲਈ ਪੈਂਜੀ ਇਕਮਿੰਦਰ ਸਿੰਘ ਟ੍ਰਸਟ ਦੇ ਸੰਸਥਾਪਕ ਸ੍ਰ: ਜੈਸਮੀਨ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਮੁੱਖ ਅਧਿਆਪਕ ਸ੍ਰ: ਗੁਰਦਰਸ਼ਨ ਸਿੰਘ ਨੇ ਉਹਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਵੱਲੋਂ ਬਣਾਈ ਲਘੂ ਫਿਲਮ ਬਾਰੇ ਅਤੇ ਸਕੂਲ ਦੀਆਂ ਬੇਮਿਸਾਲ ਪ੍ਰਾਪਤੀਆਂ ਬਾਰੇ ਦੱਸਿਆ। ਮੁੱਖ ਮਹਿਮਾਨ ਸ੍ਰ: ਜੈਸਮੀਨ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਆਖਿਆ ਕਿ ਇਹ ਫਿਲਮ ਸਮਾਜ ਲਈ ਬਹੁਤ ਵੱਡਾ ਸੁਨੇਹਾ ਹੈ। ਜਿਸ ਤਰ੍ਹਾਂ ਬੱਚੇ, ਜਵਾਨ ਤੇ ਵੱਡੇ ਮੋਬਾਈਲ ਦੇ ਅਤੇ ਸਕਰੀਨਾਂ ਦੇ ਆਦੀ ਹੋ ਚੁੱਕੇ ਹਨ ਇਸ ਤੋਂ ਦੇਖ ਕੇ ਲੱਗਦਾ ਹੈ ਕਿ ਇਸ ਆਦਤ ਨੂੰ ਛੁਡਾਉਣ ਲਈ ਸੈਂਟਰ ਖੋਲ੍ਹਣੇ ਪੈਣਗੇ। ਉਹਨਾਂ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ਼ ਅੱਗੇ ਵਧਣ ਦਾ ਸੁਨੇਹਾ ਦਿੱਤਾ ਅਤੇ ਆਪਣੇ ਜੀਵਨ ਦੀਆਂ ਪ੍ਰੇਰਨਾਮਈ ਗੱਲਾਂ ਸਾਂਝੀਆਂ ਕੀਤੀਆਂ ਕਿ ਉਹ ਵੀ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਨੇਵੀ ਵਿੱਚ ਵੱਡੇ ਮੁਕਾਮ ਤੇ ਪਹੁੰਚੇ। ਉਹਨਾਂ ਕਿਹਾ ਕਿ ਪੈਂਜੀ ਇਕਮਿੰਦਰ ਸਿੰਘ ਟ੍ਰਸਟ ਵੱਲੋਂ ਡਾਕਟਰ ਇਕਬਾਲ ਕੌਰ (ਪੰਜਾਬ ਖੇਡਾਂ ਦੀ ਹਰਫਨਮੌਲਾ) ਜੋ ਅੱਜਕੱਲ਼੍ਹ ਅਮਰੀਕਾ ਵਿੱਚ ਰਹਿ ਰਹੇ ਹਨ ਉਹ ਵੀ ਬੱਚਿਆਂ ਨੂੰ ਆ ਕੇ ਅਸ਼ੀਰਵਾਦ ਦੇਣਗੇ ਅਤੇ ਭਵਿੱਖ ਵਿੱਚ ਸਕੂਲ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਫਿਲਮ ਦੇ ਬਾਲ ਕਲਾਕਾਰ ਹਰਲੀਨ ਖਾਨ, ਸਹਿਜ, ਮਨਜੋਤ ਕੌਰ, ਗੁਰਨੂਰ ਕੌਰ, ਮਨਜੋਤ ਕੌਰ, ਪਲਮੀਤ ਕੌਰ, ਸ਼ਾਹਿਦਾ ਪਰਵੀਨ, ਹਰਪ੍ਰੀਤ ਕੌਰ, ਅਧਿਆਪਕਾ ਸੁਪਰੀਤ ਸ਼ਰਮਾ ਅਤੇ ਮੁੱਖ ਅਧਿਆਪਕ ਸ੍ਰ: ਗੁਰਦਰਸ਼ਨ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸਕੂਲ ਅਧਿਆਪਕ ਸ਼੍ਰੀਮਤੀ ਕੁਲਵਿੰਦਰ ਕੌਰ, ਸੋਨੀਆ, ਗੀਤਿਕਾ, ਮਨਦੀਪ ਕੌਰ, ਭਾਨੂੰ, ਸਿਮਰਪ੍ਰੀਤ ਕੌਰ, ਉਪਿੰਦਰ ਕੌਰ, ਸੁਮਨ ਬਾਲਾ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


