HOME ਜਥੇਦਾਰ ਦਾਦੂਵਾਲ ਜੀ ਨੇ ਆਪਣੇ ਟ੍ਰਸਟ ਵੱਲੋਂ ਹਰਿਆਣਾ ਕਮੇਟੀ ਨੂੰ ਸੌਂਪਿਆ 10...

ਜਥੇਦਾਰ ਦਾਦੂਵਾਲ ਜੀ ਨੇ ਆਪਣੇ ਟ੍ਰਸਟ ਵੱਲੋਂ ਹਰਿਆਣਾ ਕਮੇਟੀ ਨੂੰ ਸੌਂਪਿਆ 10 ਲੱਖ ਦਾ ਚੈੱਕ ਅਤੇ ਵਿੱਦਿਆ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਕੀਤਾ ਸਨਮਾਨ

1

ਸਰਕਾਰੀ ਸਕੂਲ ਪਿੰਡ ਦਾਦੂ ਸਾਹਿਬ ਨੂੰ ਕੀਤਾ ਕੰਪਿਊਟਰ ਸੈਟ ਭੇਂਟ

ਲੁਧਿਆਣਾ/ ਸਿਰਸਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ 24 ਮਈ ਨੂੰ ਕੀਤੇ ਗਏ ਵਿਸ਼ੇਸ਼ ਸ਼ੁਕਰਾਨਾ ਸਮਾਗਮ ਵਿੱਚ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸੁੱਖ ਸੇਵਾ ਸਿਮਰਨ ਟ੍ਰਸਟ (ਰਜਿ:) ਵੱਲੋਂ ਵਿੱਦਿਆ ਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚੇ ਬੱਚੀਆਂ ਦਾ ਹੌਂਸਲਾ ਅਫਜ਼ਾਈ ਕਰਨ ਵਾਸਤੇ ਨਕਦ ਰਾਸ਼ੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਦੇ ਨਾਲ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੇ ਲੰਗਰ ਦੀ ਸੇਵਾ ਵਿੱਚ ਜੋ 12 ਅਪ੍ਰੈਲ ਨੂੰ ਗੁਰਦੁਆਰਾ ਦਾਦੂ ਸਾਹਿਬ ਵਿਖੇ ਪੰਥਕ ਇਕੱਤਰਤਾ ਵਿੱਚ 10 ਲੱਖ ਰੁਪਏ ਹਰਿਆਣਾ ਕਮੇਟੀ ਨੂੰ ਗੁਰੂ ਕੇ ਲੰਗਰ ਸੇਵਾ ਲਈ ਭੇਂਟ ਕਰਨ ਦਾ ਐਲਾਨ ਕੀਤਾ ਸੀ, ਦਾ ਚੈੱਕ ਕਮੇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨਾਂ ਨੂੰ ਭੇਂਟ ਕੀਤਾ ਗਿਆ । ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਦਾਦੂਵਾਲ ਜੀ ਆਪਣੇ ਸੁੱਖ ਸੇਵਾ ਸਿਮਰਨ ਟ੍ਰਸਟ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ, ਬਿਮਾਰਾਂ ਦਾ ਇਲਾਜ, ਲੋੜਵੰਦ ਸਕੂਲੀ ਬੱਚਿਆਂ ਦੀਆਂ ਫੀਸਾਂ ਭਰਨ ਦੇ ਕਾਰਜ ਹਮੇਸ਼ਾਂ ਕਰਦੇ ਰਹਿੰਦੇ ਹਨ ਅਤੇ ਹੁਣ ਉਹਨਾਂ ਨੇ ਵਿੱਦਿਆ, ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਹੈ । ਕੋਚ ਅਧਿਆਪਕ ਰਾਜਪਾਲ ਸਿੰਘ ਲੱਕੜਾਵਾਲੀ ਵੱਲੋਂ ਤਿਆਰ ਕੀਤੀ ਲੜਕੀਆਂ ਦੀ ਕਬੱਡੀ ਟੀਮ ਜਿਸ ਨੇ ਪਿਛਲੇ ਦਿਨੀਂ ਫ਼ਿਰੋਜ਼ਪੁਰ ਤੋਂ ਕਬੱਡੀ ਕੱਪ ਜਿੱਤਿਆ ਅਤੇ ਪੰਜਾਬ ਵਿੱਚੋਂ ਵੀ ਦੋ ਵਾਰ ਗੋਲਡ ਮੈਡਲ ਜਿੱਤਣਾ ਕੀਤਾ ਸੀ, ਜਥੇਦਾਰ ਦਾਦੂਵਾਲ ਜੀ ਨੇ ਕੋਚ ਰਾਜਪਾਲ ਸਮੇਤ 12 ਬੱਚੀਆਂ ਨੂੰ ਪੰਜ-ਪੰਜ ਕਿੱਲੋ ਬਦਾਮਾਂ ਦੀਆਂ ਟੋਕਰੀਆਂ ਭੇਂਟ ਕੀਤੀਆਂ । ਇਸ ਦੇ ਨਾਲ ਹੀ ਪਿੰਡ ਦਾਦੂ ਸਾਹਿਬ ਦੇ ਸਰਕਾਰੀ ਸਕੂਲ ਵਿੱਚ ਦਸਵੀਂ ਕਲਾਸ ‘ਚੋਂ 92% ਨੰਬਰ ਲੈ ਕੇ ਅੱਵਲ ਆਈ ਬੱਚੀ ਰੁਪਿੰਦਰਜੀਤ ਕੌਰ ਪਿੰਡ ਦਾਦੂ ਸਾਹਿਬ ਅਤੇ ਪਲੱਸ ਟੂ ਵਿੱਚੋਂ 87% ਨੰਬਰ ਲੈ ਕੇ ਅੱਵਲ ਰਹਿਣ ਵਾਲੀ ਪਿੰਡ ਦਾਦੂ ਸਾਹਿਬ ਦੀ ਬੱਚੀ ਰਮਨਦੀਪ ਕੌਰ ਅਤੇ ਪਿੰਡ ਤਿਲੋਕੇਵਾਲਾ ਦੀ ਬੱਚੀ ਪਰਵਿੰਦਰ ਕੌਰ ਜੋ ਗੱਤਕੇ ਵਿੱਚ ਗੋਲਡ ਮੈਡਲ ਜਿੱਤੀ ਹੈ, ਨੂੰ 2100-2100 ਰੁਪਏ ਦੇ ਵਿਸ਼ੇਸ਼ ਇਨਾਮ ਦਿੱਤੇ । ਇਸ ਦੇ ਨਾਲ ਹੀ ਸਰਕਾਰੀ ਸਕੂਲ ਦਾਦੂ ਸਾਹਿਬ ਦੇ ਪ੍ਰਿੰਸੀਪਲ ਡਾਕਟਰ ਵਿਨੋਦ ਪ੍ਰਕਾਸ਼, ਪਿੰਡ ਝੋਰੜ ਰੋਹੀ ਦੇ ਪ੍ਰਿੰਸੀਪਲ ਮਨੋਜ ਕੁਮਾਰ, ਅਧਿਆਪਕ ਅਵਤਾਰ ਸਿੰਘ, ਅਧਿਆਪਕ ਕੁਲਵਿੰਦਰ ਸਿੰਘ ਸਮੇਤ ਸਮੂਹ ਅਧਿਆਪਕਾਂ ਨੂੰ ਸਿਰੋਪਾਉ ਭੇੰਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਅਤੇ ਸਰਕਾਰੀ ਸਕੂਲ ਪਿੰਡ ਦਾਦੂ ਸਾਹਿਬ ਲਈ ਇੱਕ ਕੰਪਿਊਟਰ ਸੈਟ ਭੇਂਟ ਕੀਤਾ । ਭਾਈ ਬਰਾੜ ਨੇ ਦੱਸਿਆ ਕਿ ਜਥੇਦਾਰ ਦਾਦੂਵਾਲ ਜੀ ਵੱਲੋਂ ਬੱਚੇ ਬੱਚੀਆਂ ਨੂੰ ਧਰਮ, ਖੇਡਾਂ ਅਤੇ ਪੜ੍ਹਾਈ-ਲਿਖਾਈ ਵੱਲ ਪ੍ਰੇਰਿਤ ਕਰਨ ਵਾਸਤੇ ਹੌਸਲਾ ਅਫਜ਼ਾਈ ਲਈ ਵੱਡੇ ਕਾਰਜ ਕੀਤੇ ਜਾਂਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਖੇੜੀ-ਝਮੇੜੀ ਸਕੂਲ ਵਿੱਚ ‘ਸਕਰੀਨ ਬੁਖਾਰ’ ਫਿਲਮ ਦੇ ਬਾਲ ਕਲਾਕਾਰ ਸਨਮਾਨਿਤ
Next articleਸੰਤ ਦਰਸ਼ਨ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਕਿਰਪਾਲ ਆਸ਼ਰਮ ਗੜ੍ਹੀ ਕਾਨੂੰਗੋ ਵਿਖੇ ਲਗਾਇਆ ਖੂਨਦਾਨ ਕੈਂਪ