ਸੂਫ਼ੀ ਗਾਇਕ ਤਰਸੇਮ ਦੀਵਾਨਾ ਨੇ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਵਿਖ਼ੇ ਕਰਵਾਏ ਗਏ ਸਾਇੰਸ ਮੇਲੇ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੀਐਮ ਸ੍ਰੀ  ਸਕੀਮ ਅਧੀਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਰਾਜਨ ਅਰੋੜਾ ਦੀ ਅਗਵਾਈ ਅਧੀਨ ਤਿੰਨ ਰੋਜ਼ਾ ਸਾਇੰਸ ਮੇਲਾ ਕਰਵਾਇਆ ਗਿਆ  ਜਿਸ ਵਿੱਚ ਸਕੂਲ ਇੰਚਾਰਜ ਸ਼੍ਰੀਮਤੀ ਅਨੀਤਾ ਕੁਮਾਰੀ, ਇੰਦੂ ਬਾਲਾ ਲੈਕਚਰਾਰ, ਅਤੇ ਬਲਵਿੰਦਰ ਸਿੰਘ ਲੈਕਚਰਾਰ ਆਦਿ ਹਾਜ਼ਰ ਸਨ  ਇਸ ਮੇਲੇ ਦਾ ਉਦਘਾਟਨ ਸੂਫੀ ਗਾਇਕ ਤਰਸੇਮ ਦੀਵਾਨਾ ਵੱਲੋਂ ਕੀਤਾ ਗਿਆ ਇਸ ਮੇਲੇ ਵਿੱਚ ਐਸ ਐਮ ਸੀ ਮੈਂਬਰਾਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੱਧ ਚੜ੍ ਕੇ ਹਿੱਸਾ ਲਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਕੌਰ ਸਾਇੰਸ ਅਧਿਆਪਕਾ, ਹਰਪ੍ਰੀਤ ਕੌਰ ਮੈਥ ਅਧਿਆਪਕਾ, ਰਜਿੰਦਰ ਕੌਰ ਮੈਥ ਅਧਿਆਪਕਾ, ਅਤੇ ਸਮੂਹ ਸਟਾਫ ਦੇ ਮਾਰਗ ਦਰਸ਼ਨ ਤਹਿਤ ਵਿਦਿਆਰਥੀਆਂ ਵੱਲੋਂ ਮੇਲੇ ਵਿੱਚ ਚਾਰਟ ਮਾਡਲ ਅਤੇ ਹੋਰ ਦਿਲਚਸਪ ਗਤੀਵਿਧੀਆਂ ਦਾ ਪ੍ਰਦਰਸ਼ਿਤ ਕੀਤਾ ਗਿਆ ਇਸ ਮੌਕੇ ਸੂਫੀ ਗਾਇਕ ਤਰਸੇਮ ਦੀਵਾਨਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 13/12/2024
Next articleਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਵੱਖ-ਵੱਖ ਆਮ ਆਦਮੀ ਕਲੀਨਿਕਾਂ ਦਾ ਦੌਰਾ