ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪੰਜਾਬ ਸਟੇਟ ਮਿਡ-ਡੇ-ਮੀਲ ਸੁਸਾਇਟੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੋਸ਼ਣ ਪਖਵਾੜਾ ਅਤੇ ਪੋਸ਼ਣ ਮਾਹ ਮਨਾਉਣ ਲਈ ਵੱਖ-ਵੱਖ ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਜਿਲ੍ਹਾ ਸਿੱਖਿਆ ਅਫਸਰ (ਸ) (ਕਪੂਰਥਲਾ ) ਸ੍ਰੀਮਤੀ ਮਮਤਾ ਬਜਾਜ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹਨਾਂ ਹਦਾਇਤਾਂ ਦੀ ਪਾਲਣਾ ਹਿੱਤ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿੱਚ ਪੋਸ਼ਣ ਪਖਵਾੜਾ ਅਤੇ ਪੋਸ਼ਣ ਮਾਹ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਨੇ ਵਿਦਿਆਰਥੀਆਂ ਨੂੰ ਪੋਸ਼ਣ ਮਾਹ ਦੀ ਮਹੱਤਤਾ ਬਾਰੇ ਜਾਗੂਰਕ ਕਰਦਿਆਂ ਕਿਹਾ ਕਿ ਅਜਿਹੇ ਉਤਸਵ ਮਨਾਉਣ ਦਾ ਮੁੱਖ ਮਕਸਦ ਵਿਦਿਆਰੲਥੀਆਂ ਨੂੰ ਸੰਤੁਲਿਤ ਆਹਾਰ, ਸਿਹਤਮੰਦ ਜੀਵਨ ਸ਼ੈਲੀ ਅਤੇ ਲੰਬੇ ਸਮੇਂ ਤੱਕ ਪੌਸਟਿਕ ਆਦਤਾਂ ਨੂੰ ਵਿਕਸਤ ਕਰਕੇ ਆਪਣੇ ਲੰਬੇ ਜੀਵਨ ਦਾ ਆਨੰਦ ਮਾਣ ਸਕਣਾ ਹੈ। ਇਸ ਮੁਹਿੰਮ ਨੇ ਨਿਯਮਤ ਵਿਕਾਸ ਨਿਗਰਾਨੀ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜਿਸ ਵਿੱਚ ਪੋਸ਼ਣ ਟਰੈਕਰ ਵਰਗੇ ਸਾਧਨਾਂ ਦੀ ਵਰਤੋਂ ਕੀਤੀ ਗਈ ਤਾਂ ਜੋ ਕੁਪੋਸ਼ਣ ਦੀ ਜਲਦੀ ਪਛਾਣ ਕੀਤੀ ਜਾ ਸਕੇ। ਪੋਸ਼ਣ ਅਭਿਆਨ, ਜਿਸ ਵਿੱਚ ਪੋਸ਼ਣ ਮਾਹ ਸ਼ਾਮਲ ਹੈ, ਨੇ ਬੱਚਿਆਂ ਵਿੱਚ ਕੁਪੋਸ਼ਣ ਅਤੇ ਘੱਟ ਭਾਰ ਦੇ ਪ੍ਰਸਾਰ ਨੂੰ ਘਟਾਉਣ ‘ਤੇ ਚੰਗੇ ਪ੍ਰਭਾਵ ਦਿਖਾਏ ਹਨ। ਇਸ ਮੁਹਿੰਮ ਨੇ ਪੋਸ਼ਣ ਡਿਲੀਵਰੀ ਦੀ ਨਿਗਰਾਨੀ ਅਤੇ ਸੁਧਾਰ ਲਈ ਪੋਸ਼ਣ ਟਰੈਕਰ ਵਰਗੇ ਡਿਜੀਟਲ ਪਲੇਟਫਾਰਮਾਂ ਦਾ ਲਾਭ ਉਠਾਇਆ, ਜਿਸ ਨਾਲ 10 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਇਹਨਾਂ ਤਕਨੀਕੀ-ਸੰਚਾਲਿਤ ਹੱਲਾਂ ਦਾ ਲਾਭ ਮਿਲਿਆ। ਪੋਸ਼ਣ ਮਾਹ 2025 ਵਿੱਚ “ਪੋਸ਼ਣ ਭੀ ਪੜਾਈ ਭੀ” (ਪੋਸ਼ਣ ਅਤੇ ਸਿੱਖਿਆ) ਅਤੇ “ਏਕ ਪੇਡ ਮਾਂ ਕੇ ਨਾਮ” (ਮਾਂ ਦੇ ਨਾਮ ਲਈ ਇੱਕ ਰੁੱਖ) ਵਰਗੀਆਂ ਪਹਿਲਕਦਮੀਆਂ ਵੀ ਸ਼ਾਮਲ ਹਨ, ਜਿਸਦਾ ਉਦੇਸ਼ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਮੇਂ ਮਿਡ-ਡੇ-ਮੀਲ ਦੇ ਇੰਨਚਾਰਜ ਮੈਡਮ ਪਲਵਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਫਰੂਟ ਵੀ ਵੰਡਿਆ ਗਿਆ ਅਤੇ ਖਾਣਾ ਖਾਣ ਸਮੇਂ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਸਮੇਤ ਰਣਜੀਤ ਕੌਰ,ਬਲਦੇਵ ਸਿੰਘ, ਦਵਿੰਦਰ ਕੌਰ,ਅਨੀਤਾ ਸ਼ਰਮਾਂ,ਰੁਪਿੰਦਰ ਕੌਰ,ਦੀਦਾਰ ਸਿੰਘ, ਮੰਜੂ ਕੁਮਾਰੀ , ਹਰਵਿੰਦਰ ਸਿੰਘ ਸੋਨੀਆਂ, ਨਵਨੀਤ ਕੌਰ,ਪਰਮਿੰਦਰ ਕੌਰ,ਜਸਪ੍ਰੀਤ ਕੌਰ, ਰਾਜਵਿੰਦਰ ਕੌਰ ,ਅਮਰਜੀਤ ਕੌਰ ,ਸਰਵਣ ਕੌਰ,ਪਲਵਿੰਦਰ ਕੌਰ, ਸਤਪਾਲ , ਅਮਨਦੀਪ ਕੌਰ ,ਮਨਦੀਪ ਕੁਮਾਰ ,ਦਿਲਬਾਗ ਸਿੰਘ ਕੰਗ ਅਤੇ ਸੰਤ ਰਾਮ ਸਮੇਤ ਸਮੂਹ ਸਟਾਫ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



