HOME ਜੀ ਡੀ ਗੋਇਨਕਾ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ...

ਜੀ ਡੀ ਗੋਇਨਕਾ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ‘ਚ ਮਾਰੀਆਂ ਮੱਲ੍ਹਾਂ

1
ਮਨਵੀਨ ਕੌਰ ਮੁੱਤੀ 98.2 % ਅੰਕ ਲੈ ਕੇ ਰਹੀ ਅੱਵਲ 
 ਕਪੂਰਥਲਾ,   (ਸਮਾਜ ਵੀਕਲੀ)   (ਕੌੜਾ)– ਅਕਾਦਮਿਕ ਸਾਲ 2024-2025 ਵਿੱਚ ਹੋਈਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ‘ਚ ਜੀ ਡੀ ਗੋਇਨਕਾ ਸਕੂਲ ਦਾ ਨਤੀਜਾ 100 ਫੀਸਦੀ ਰਿਹਾ|10ਵੀਂ ਜਮਾਤ ਦੀ ਵਿਦਿਆਰਥਣ ਮਨਵੀਨ ਕੌਰ ਨੇ 98.2% ਅੰਕ ਪ੍ਰਾਪਤ ਕਰ ਪਹਿਲਾਂ , ਤਨਵੀਰ ਕੌਰ ਨੇ 92 % ਅੰਕ ਪ੍ਰਾਪਤ ਦੂਜਾ ਅਤੇ ਗੁਰਲਾਲ ਸਿੰਘ ਨੇ 89 % ਅੰਕ ਪ੍ਰਾਪਤ ਤੀਜਾ ਸਥਾਨ ਹਾਸਲ ਕੀਤਾ।  ਸਾਰੇ ਵਿਦਿਆਰਥੀ ਫਸਟ ਡਵੀਜ਼ਨ ਵਿੱਚ ਪਾਸ ਹੋਏ। ਜਿਸ ਵਿੱਚ ਮਨਵੀਨ  ਕੌਰ ਮੁੱਤੀ ਨੇ ਪੰਜਾਬੀ ‘ਚ 100 ਫ਼ੀਸਦੀ, ਹਿੰਦੀ ਅਤੇ ਆਈ ਟੀ ‘ਚ 99 ਫ਼ੀਸਦੀ, ਤਨਵੀਰ ਕੌਰ ਨੇ ਪੰਜਾਬੀ ‘ਚ 98ਫੀਸਦੀ , ਹਿੰਦੀ 92ਫੀਸਦੀ ਅਤੇ ਅੰਗਰੇਜ਼ੀ ‘ਚ 94 ਫ਼ੀਸਦੀ, ਗੁਰਲਾਲ ਸਿੰਘ ਨੇ ਪੰਜਾਬੀ ਤੇ ਆਈ ਟੀ ‘ਚ 94 ਫੀਸਦੀ , ਹਰਮਿਹਰ ਸਿੰਘ ਮੁੱਤੀ ਨੇ ਆਈ ਟੀ ‘ਚ 93 ਫ਼ੀਸਦੀ ਅਤੇ ਅੰਗਰੇਜ਼ੀ ‘ਚ 91ਫੀਸਦੀ, ਗੁਰਮਨ ਸਿੰਘ ਨੇ ਰਿਟੇਲ ‘ਚ 93ਫੀਸਦੀ ਅਤੇ ਪੰਜਾਬੀ ‘ਚ 92 ਫੀਸਦੀ ਅੰਕ ਪ੍ਰਾਪਤ ਕੀਤੇ । ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ । ਜਿਸ ਵਿੱਚ ਜਸਕਰਨ ਸਿੰਘ ਨੇ ਪਹਿਲਾ, ਦਿਵਿਆਂਕ ਨੇ ਦੂਜਾ ਅਤੇ ਹਰਵਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ । ਇਸ ਮੌਕੇ ਸਕੂਲ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਨਾਨਕਪੁਰ,ਸਕੱਤਰ ਪਰਮਿੰਦਰ ਕੌਰ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ , ਉਹਨਾਂ ਦੇ ਮਾਪਿਆਂ ਤੇ ਸਕੂਲ ਦੇ ਮਿਹਨਤੀ ਸਟਾਫ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸਫਲਤਾ ਵੱਲ ਵਧਦੇ ਰਹਿਣ ਲਈ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਜਾ ਵੜਿੰਗ ਦੇ ਖਿਲਾਫ਼ ਟਕਸਾਲੀ ਕਾਂਗਰਸੀ ਆਗੂਆਂ ਨੇ ਛੇੜੀ ਮੁਹਿੰਮ
Next articleਦੁੱਖੜੇ