ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਸਿੰਘ ਕਲੇਰ )– ਬਲਾਕ ਸੰਮਤੀ ਤੇ ਜਿਲ੍ਹਾਂ ਪਰਿਸ਼ਦ ਦੀਆਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਵਲੋਂ ਐਲਾਨੇ ਉਮੀਦਵਾਰਾਂ ਵਲੋਂ ਪਿੰਡ ਪਿੰਡ , ਗਲੀ ਗਲੀ ਮੁਹੱਲੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਇਸੇ ਕੜੀ ਦੇ ਤਹਿਤ ਜੋਨ ਸੁੱਧਾਮਾਜਰਾ ਬਲਾਕ ਸੰਮਤੀ ਮੈਂਬਰ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨਾਨਕ ਸਿੰਘ ਜੰਡੀ ਦੇ ਹੱਕ ਵਿੱਚ ਪਿੰਡ ਜੰਡੀ ‘ਚ ਵਿਸ਼ਾਲ ਇਕੱਠ ਹੋਇਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਮਜਬੂਤ ਸਮਰਥਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਚੌਧਰੀ ਅਜੇ ਮੰਗੂਪੁਰ ਅਤੇ ਨਾਨਕ ਸਿੰਘ ਜੰਡੀ ਨੇ ਕਿਹਾ ਕਿ ਪਿਛਲੇ ਕੁਝ 4 ਸਾਲਾਂ ਦੌਰਾਨ ਆਪ ਦੀ ਸਰਕਾਰ ਨੇ ਸਿਰਫ ਕਾਗਜ਼ੀ ਦਾਅਵੇ ਤੇ ਇਸ਼ਤਿਹਾਰਬਾਜੀ ਹੀ ਕੀਤੀ ਹੈ | ਜਦੋਂ ਕਿ ਵਿਕਾਸ ਜਨਤਾ ਦੇ ਅਸਲੀ ਮੁੱਦਿਆਂ ,ਵਿਕਾਸ, ਸੜਕਾ, ਪਾਣੀ, ਬਿਜਲੀ ਤੇ ਨੌਜਵਾਨਾਂ ਦੇ ਭਵਿੱਖ ਲਈ ਕੋਈ ਕੰਮ ਨਹੀ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਫੇਲ ਮਾਡਲ ਨਾਲ ਲੋਕ ਕਾਫੀ ਪਰੇਸ਼ਾਨ ਹਨ ਅਤੇ ਹੁਣ ਸਮਾਂ ਆ ਗਿਆ ਕਿ ਬਦਲਾਅ ਲਈ ਸਮਝਦਾਰੀ ਨਾਲ ਫੈਸਲਾ ਲਿਆ ਜਾਵੇ | ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਨੂੰ ਮੌਕਾ ਮਿਲਦਾ ਹੈ ਤਾ ਖੇਤਰ ਵਿੱਚ ਵਿਕਾਸ ਲਈ ਤਰੁੰਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ ਚੋਣ ਜਿੱਤਣ ਨਹੀ ਸਗੋਂ ਇਲਾਕੇ ਦੀਆ ਸਾਲਾਂ ਤੋਂ ਲਟਕਦੀਆ ਪੇਂਡੂ ਸਮੱਸਿਆਵਾਂ ਨੂੰ ਹੱਲ ਕਰਨਾ ਵੀ ਹੈ | ਇਸ ਮੌਕੇ ਗੁਰਚੈਨ ਸਿੰਘ ਸਰਪੰਚ, ਗੁਰਦੇਵ ਮਾਸਟਰ, ਦੁਰਗੇਸ਼ ਜੰਡੀ, ਸ਼ੰਕਰ ਸਾਬਕਾ ਸਰਪੰਚ, ਬਲਵਿੰਦਰ ਬਾਂਠ ਸਾਬਕਾ ਸਰਪੰਚ, ਰਸ਼ਪਾਲ ਸਿੰਘ ਪੰਨੂ ਬਹਿਰੀਨ ,ਕਿੱਦਾ, ਓਮ ਪ੍ਰਕਾਸ਼ ਹੱਕਲਾ ਸਮੇਤ ਇਲਾਕੇ ਭਰ ਸਰਪੰਚ, ਪੰਚ, ਨੰਬਰਦਾਰ ਸਮੇਤ ਇਲਾਕੇ ਭਰ ਤੋਂ ਪਤਵੰਤੇ ਮੌਜੂਦ ਰਹੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



