ਸੰਗਰੂਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇਖਕ ਭਵਨ ਸੰਗਰੂਰ ਵਿਖੇ ਸਰਦਾਰਨੀ ਜਸਵਿੰਦਰ ਕੌਰ ਗਰੇਵਾਲ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ:) ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਸ੍ਰੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ, ਡਾ. ਅਰਵਿੰਦਰ ਕੌਰ ਕਾਕੜਾ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਪਾਲਿਕਾ ਸੰਗਰੂਰ ਅਤੇ ਉੱਘੇ ਸਿੱਖ ਚਿੰਤਕ ਨਿਹਾਲ ਸਿੰਘ ਮਾਨ ਸ਼ਾਮਲ ਹੋਏ। ਨਾਮਵਰ ਗੀਤਕਾਰ ਮੀਤ ਸਕਰੌਦੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਰਪ੍ਰੀਤ ਕੌਰ ਪੀ. ਈ. ਐੱਸ.-2 ਅਫ਼ਸਰ ਬਰਨਾਲਾ ਸ਼ਾਮਲ ਹੋਏ। ਸਮਾਗਮ ਦਾ ਆਰੰਭ ਵਿਸ਼ਵ ਪ੍ਰਸਿੱਧ ਪਾਠਕ ਭਰਾਵਾਂ ਦੇ ਕਵੀਸ਼ਰੀ ਜੱਥੇ ਦੀ ਕਵੀਸ਼ਰੀ ਨਾਲ ਨਾਲ ਹੋਇਆ, ਜਿਸ ਨੇ ਹਾਜ਼ਰ ਸਰੋਤਿਆਂ ਨੂੰ ਮੰਤਰ-ਮੁਗਧ ਕਰ ਕੇ ਰੱਖ ਦਿੱਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਭਗਵੰਤ ਸਿੰਘ ਨੇ ਕਿਹਾ ਕਿ ਅਜੋਕਾ ਮਨੁੱਖ ਪਦਾਰਥਵਾਦ ਦੀ ਅੰਨ੍ਹੀ ਦੌੜ ਵਿੱਚ ਵਸਤੂਆਂ ਨਾਲ ਵਸਤੂ ਬਣ ਕੇ ਰਹਿ ਗਿਆ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਮਾਨਵੀ ਰਿਸ਼ਤਿਆਂ ਵਿੱਚ ਨੈਤਿਕ-ਕਦਰਾਂ ਕੀਮਤਾਂ ਬਹਾਲ ਕਰਨ ਦੀ ਲੋੜ ਹੈ। ਸਭਾ ਦੀ ਲਾਇਬ੍ਰੇਰੀ ਲਈ ਸੌ ਵਧੀਆ ਕਿਤਾਬਾਂ ਦੇਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਛੋੜਾ ਦੇ ਗਏ ਪਰਿਵਾਰਕ ਮੈਂਬਰਾਂ ਨੂੰ ਯਾਦ ਕਰਨਾ ਨਰੋਏ ਸਮਾਜ ਦੀ ਸਿਰਜਣਾ ਵੱਲ ਇੱਕ ਨਿੱਗਰ ਕਦਮ ਹੈ। ਮੁੱਖ ਮਹਿਮਾਨ ਹਰਪ੍ਰੀਤ ਕੌਰ ਪੀ. ਈ. ਐੱਸ.-2 ਅਫ਼ਸਰ ਬਰਨਾਲਾ ਨੇ ਕਿਹਾ ਮੀਤ ਸਕਰੌਦੀ ਵੱਲੋਂ ਕਰਵਾਇਆ ਗਿਆ ਇਹ ਸਮਾਗਮ ਨਵੀਂ ਪੀੜ੍ਹੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਸਮਾਗਮ ਵਿੱਚ ਉਚੇਚੇ ਰੂਪ ਵਿੱਚ ਸ਼ਾਮਲ ਹੋਏ ਸ੍ਰੀ ਪਵਨ ਹਰਚੰਦਪੁਰੀ ਨੇ ਕਿਹਾ ਅਜਿਹੇ
ਸਮਾਗਮ ਸਮਾਜਿਕ ਪਰੰਪਰਾਵਾਂ ਨੂੰ ਜਿਊਂਦੇ ਰੱਖਣ ਲਈ ਬੇਹੱਦ ਜ਼ਰੂਰੀ ਹਨ। ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਮਾਨਵੀ ਜੀਵਨ ਮੁੱਲਾਂ ਨੂੰ ਬਰਕਰਾਰ ਰੱਖਣ ਲਈ ਹੋਰਨਾਂ ਸਭਾਵਾਂ ਨੂੰ ਵੀ ਆਪਣੇ ਸਾਹਿਤਕ ਮੰਚਾਂ ਤੋਂ ਅਜਿਹੇ ਸਮਾਜਿਕ ਸਮਾਗਮ ਕਰਨੇ ਚਾਹੀਦੇ ਹਨ। ਪੰਜਾਬ ਪੱਧਰ ’ਤੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਸਭਾ ਵੱਲੋਂ ਹਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਪਾਲਿਕਾ ਸੰਗਰੂਰ, ਹਰਮਨ ਕੌਰ, ਡਾ. ਭਗਵੰਤ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਨਿਹਾਲ ਸਿੰਘ ਮਾਨ ਅਤੇ ਕਰਮ ਸਿੰਘ ਜ਼ਖ਼ਮੀ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਸਹਾਇਕ ਕਮਿਸ਼ਨਰ ਕਿਰਤ ਵਿਭਾਗ ਸੰਗਰੂਰ ਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਨਿੱਜੀ ਅਦਾਰਿਆਂ ਦੇ ਬੋਰਡਾਂ ‘ਤੇ ਪੰਜਾਬੀ ਲਿਖਵਾਉਣ ਦੀ ਮੰਗ ਵੀ ਕੀਤੀ ਗਈ। ਉਪਰੰਤ ਗੁਰਨਾਮ ਸਿੰਘ ਕਾਨੂੰਨਗੋ ਦੀ ਕਵਿਤਾ ਨਾਲ ਸ਼ੁਰੂ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਅਮਰਜੀਤ ਸਿੰਘ ਅਮਨ, ਸੁਰਜੀਤ ਸਿੰਘ ਮੌਜੀ, ਬਹਾਦਰ ਸਿੰਘ ਧੌਲਾ, ਜਗਜੀਤ ਸਿੰਘ ਲੱਡਾ, ਜੰਗੀਰ ਸਿੰਘ ਰਤਨ, ਨਿਹਾਲ ਸਿੰਘ ਮਾਨ, ਅਮਰ ਗਰਗ ਕਲਮਦਾਨ, ਸੁਖਵਿੰਦਰ ਸਿੰਘ ਲੋਟੇ, ਅਮਨ ਜੱਖਲਾਂ, ਹਾਕਮ ਸਿੰਘ ਗਿੱਲ ਦੁੱਗਾਂ, ਕਰਮ ਸਿੰਘ ਜ਼ਖ਼ਮੀ, ਸੱਤਦੇਵ ਸ਼ਰਮਾ, ਕੁਲਵੰਤ ਖਨੌਰੀ, ਬਾਲ ਕ੍ਰਿਸ਼ਨ, ਜੋਰਾ ਸਿੰਘ ਮੰਡੇਰ, ਭੁਪਿੰਦਰ ਸਿੰਘ ਨਹਿਲ, ਜਤਿੰਦਰ ਸਿੰਘ, ਪਰਮਜੀਤ ਕੌਰ, ਰਾਜਦੀਪ ਸਿੰਘ, ਖੁਸ਼ਪ੍ਰੀਤ ਕੌਰ, ਨੂਰਦੀਪ ਕੌਰ, ਜਸਵਿੰਦਰ ਸਿੰਘ, ਗੁਰੀ ਚੰਦੜ, ਜਸਵੀਰ ਕੌਰ, ਬਲਜਿੰਦਰ ਕੁਮਾਰ, ਮਨਜੀਤ ਕੌਰ, ਬਬਲੀ ਮੋਗਾ, ਸੁਖਵੀਰ ਕੌਰ, ਕਵੀਸ਼ਰ ਸਤਨਾਮ ਸਿੰਘ ਪਾਠਕ, ਪ੍ਰੀਤ ਪਾਠਕ ਧਨੌਲਾ, ਸ਼ੇਰ ਸਿੰਘ ਗਿੱਲ ਦੁੱਗਾਂ, ਪਵਨ ਹਰਚੰਦਪੁਰੀ, ਸਰਬਜੀਤ ਸੰਗਰੂਰਵੀ, ਜਰਨੈਲ ਸਿੰਘ ਸੱਗੂ, ਮੁਨਸ਼ੀ ਖਾਂ, ਹਰਦਿਆਲ ਸਿੰਘ ਭਵਾਨੀਗੜ੍ਹ, ਗੁਲਜ਼ਾਰ ਸਿੰਘ ਸ਼ੌਂਕੀ, ਹਰਮਨ ਕੌਰ, ਅਮਨ ਸਿੰਘ, ਅਭੈਵੀਰ ਸਿੰਘ, ਮਨਦੀਪ ਸਿੰਘ, ਕਰਮਵੀਰ ਸਿੰਘ, ਸੋਹਨ ਲਾਲ ਸੋਨੂੰ, ਅਵਤਾਰ ਸਿੰਘ, ਸਰਬਜੀਤ ਕੌਰ, ਸੁਖਨਦੀਪ ਕੌਰ, ਹਰਪ੍ਰੀਤ ਕੌਰ, ਮੀਤ ਸਕਰੌਦੀ, ਸੁਰਿੰਦਪਾਲ ਕੌਰ, ਗੁਰਜਿੰਦਰ ਸਿੰਘ ਰਸੀਆ, ਗੁਰਚਰਨ ਸਿੰਘ ਈਲਵਾਲ, ਅਰਸ਼ਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਪ੍ਰੋ. ਮਿੱਠੂ ਪਾਠਕ, ਜਗਸੀਰ ਸਿੰਘ ਮੂਲੋਵਾਲ ਆਦਿ ਕਵੀਆਂ ਅਤੇ ਗਰੇਵਾਲ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਹਾਜ਼ਰੀ ਲਵਾਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



