ਅਜਿਹੀ ਵੀ  ਕੀ ਚਤੁਰਾਈ

ਪ੍ਰੋਫੈਸਰ ਸਾ਼ਮਲਾਲ ਕੌਸ਼ਲ
         (ਸਮਾਜ ਵੀਕਲੀ)
ਅਜਿਹੀ ਵੀ
ਕੀ ਚਤੁਰਾਈ
ਜਿਸ ਵਿੱਚ ਛੁਪੀ
ਹੋਵੇ ਬੇਵਫ਼ਾਈ।
ਕੀ ਫਾਇਦਾ
ਉਸ ਵਿਕਾਸ ਦਾ
ਜਿਸ ਵਿੱਚ ਛੁਪੀ
ਹੋਵੇ ਹੋਰਾਂ ਦੀ ਤਬਾਹੀ।
ਸੰਸਕਾਰਾਂ ਦਾ  ਹੋ
ਗਿਆ ਅੰਤਿਮ ਸੰਸਕਾਰ
ਜਦੋਂ ਮਿੱਤਰ ਨੇ ਮਿੱਤਰ
ਨਾਲ ਨਹੀਂ ਨਿਭਾਈ।
ਢਿੱਲੇ ਹੋ ਰਹੇ ਨੇ ਅੱਜ
ਕੱਲ ਵਿਵਾਹਿਕ ਬੰਧਨ
ਬੀਤਦੀ ਹੈ ਜਦੋਂ ਛਿਮਾਹੀ।
ਕੀ ਹੋਵੇਗਾ ਇੱਜਤ ਦਾ
ਜਦੋਂ ਅੱਜ ਕੱਲ ਦੇ ਜਮਾਨੇ
ਬਣ ਜਾਂਦੀ ਹੈ ਛੋਟੀ ਕੁੜੀ
ਮਾਂ ਬਿਨ ਵਿਆਹੀ।
ਪ੍ਰੇਮ ਭਾਵਨਾ ਤਾਂ
ਦੇਖਣ ਨੂੰ ਮਿਲਦੀ ਨਹੀਂ
ਜਦੋਂ ਹਰ ਇੱਕ ਬੰਦੇ ਨੇ
ਦੂਜੇ ਲਈ ਚੌਸਰ ਵਿਛਾਈ।
ਤਮੀਜ਼ ਤਾਂ ਚਲੀ ਗਈ
ਸੱਤ ਸਮੁੰਦਰ ਪਾਰ
ਫੇਰ ਕਿਸ ਕੰਮ ਦੀ ਹੋਈ
ਇਹ  ਉੱਚੀ ਉੱਚੀ ਪੜ੍ਹਾਈ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ/ ਛੁਟਕਾਰਾ
Next articleਮਿੰਨੀ ਕਹਾਣੀ  ਤੋਹਫਾ