ਮਿੰਨੀ ਕਹਾਣੀ  ਤੋਹਫਾ     

  ਸੁਖਮਿੰਦਰ ਸੇਖੋਂ

 (ਸਮਾਜ ਵੀਕਲੀ) – ਪਹਿਲਾ,ਦੂਸਰਾ,ਤੀਸਰਾ—  ਅਤੇ ਜਦੋਂ ਚੌਥਾ ਮਰਦ ਵੀ ਆਪਣਾ ਕੰਮ ਨਿਪਟਾਕੇ ਅੰਦਰੋਂ ਬਾਹਰ ਆਇਆ ਤਾਂ ਉਹ ਆਪਣੇ ਤਿੰਨੋਂ ਮਿੱਤਰਾਂ ਨੂੰ ਸੰਬੋਧਨ ਹੁੰਦਿਆਂ ਖੜ੍ਹੀ ਮੁੱਛ ‘ਤੇ ਹੱਥ ਫੇਰਦਾ ਬੋਲਿਆ, ਅੱਜ ਆਪਾਂ ਚਾਰਾਂ ਨੇ ਵੱਡਾ ਮੋਰਚਾ ਫਤਿਹ ਕਰ ਲਿਐ!  ਓਦਾ ਸਾਰਾ ਹੰਕਾਰ ਪਲਾਂ ਛਿਣਾਂ ‘ਚ ਈ ਚਕਨਾਚੂਰ ਕਰ ਦਿੱਤੈ! ਚੌਥੇ ਮਰਦ ਨੇ ਏਨਾ ਕਹਿੰਦਿਆਂ ਆਪਣਾ ਥੁੱਕ ਖੁੰਗਾਰਕੇ ਪਰਾਂ ਵਗਾਹ ਮਾਰਿਆ। ਏਨੇ ਵਿੱਚ ਔਰਤ ਅੰਦਰਲੇ ਕਮਰਿਓਂ ਆਪਣੇ ਵਿਖਰੇ ਵਾਲਾਂ ‘ਤੇ ਹੱਥ ਫੇਰਦੀ ਬਾਹਰ ਆਈ ਅਤੇ ਚਾਰੋਂ ਮਰਦਾਂ ਵੱਲ ਕਟਾਖ਼ਸ਼ ਕਰਦੀ ਬੋਲ ਉਠੀ, ਅੱਜ ਮੈਂ ਵੀ ਵੱਡਾ ਮੋਰਚਾ ਫਤਿਹ ਕਰ ਲਿਐ! ਉਹ ਚਾਰੇ ਪੁਰਸ਼ ਉਸ ਵੱਲ ਹੈਰਾਨੀ ਨਾਲ ਤੱਕਣ ਲੱਗੇ।  ਔਰਤ ਆਪਣੀਆਂ ਅੱਖਾਂ ਦੇ ਡੇਲੇ ਘੁੰਮਾਂਦਿਆਂ ਹੱਸਦਿਆਂ ਬੋਲਣ ਲੱਗੀ,ਜਾਣਦੇ ਹੋ ਕਿਵੇਂ?–ਕਿਉਂਕਿ ਤੁਹਾਡੇ ਵਰਗੇ ਹੀ ਮਰਦਾਂ ਤੋਂ ਜੋ ਮੈਨੂੰ ਭਿਆਨਕ ਬੀਮਾਰੀ ਲੱਗੀ ਸੀ ਉਹ ਮੈਂ ਇੱਕ ਤੋਹਫੇ ਦੇ ਰੂਪ ਵਿੱਚ ਤੁਹਾਨੂੰ ਭੇਟ ਕਰ ਦਿੱਤੀ ਐ!                       ਏਨਾ ਆਖ ਉਸ ਤਾੜੀ ਮਾਰੀ ਤੇ  ਠਹਾਕਾ ਲਾ ਕੇ ਉੱਚੀ ਉੱਚੀ ਹੱਸਣ ਲੱਗ ਪਈ।

 ਸੁਖਮਿੰਦਰ ਸੇਖੋਂ   

   ਸੰਪਰਕ-98145-07693     

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜਿਹੀ ਵੀ  ਕੀ ਚਤੁਰਾਈ
Next articleਸੱਚ ਸੁਣੋ