HOME ਵਿਦਿਆਰਥੀ,ਸਿੱਖਿਆ,ਖੁਦਕਸ਼ੀ

ਵਿਦਿਆਰਥੀ,ਸਿੱਖਿਆ,ਖੁਦਕਸ਼ੀ

2
ਜਸਵੀਰ ਸਿੱਖ ਮੋਰੋਂ

 (ਸਮਾਜ ਵੀਕਲੀ) 

ਬਣ ਗਈ ਲੋੜ, ਇਹ ਸੋਚਣ ਦੀ
ਇਹ ਕੈਸਾ ਹੈ,ਸਿੱਖਿਆ ਮਿਆਰ l

ਜਿਹੜੇ ਬੱਚੇ ਨੇ ,ਇੱਥੇ ਪੜ੍ਹ ਰਹੇ,
ਕਿਉਂ? ਖ਼ੁਦਕਸ਼ੀ ਲਈ ਤਿਆਰ l

ਇਹ ਪ੍ਰਬੰਧ ਜੋ ਸਿੱਖਿਆ ਵਾਲਾ,
ਬਣਾ ਦਿੱਤਾ ਹੈ, ਬਹੁਤ ਬੇਕਾਰ l

ਡਿਗਰੀਆਂ ਲੈਣ ਤੋਂ ਬਾਅਦ ਵੀ,
ਫੇਰ ਟੈਸਟਾਂ ਦੀ,ਲਗਾਈ ਕਤਾਰl

ਅੰਕੜ੍ਹਿਆਂ ਦੀ ਖੇਡ,ਬਣਾ ਦਿੱਤਾ,
ਇਹ ਜੋ, ਸਿੱਖਿਆ ਦਾ ਸੰਸਾਰ l

ਪੜ੍ਹਾਈ,ਸਿੱਖਿਆ ਨਾਲ ਮੇਲ ਨਾ,
ਬਣਾ ਕੇ ਰੱਖ ਦਿੱਤੀ,ਵੱਡਾ ਵਪਾਰ l

ਜਦ ਲੋਕ ਵੀ,ਚੱਕਣ ਅਵਾਜ਼ ਨਾ,
ਹਰ ਕੋਈ, ਸੁੱਤੀ ਰਹੇ ਸਰਕਾਰ I

ਜਸਵੀਰ ਮੋਰੋਂ,ਵਕਤ ਨੂੰ ਸਾਂਭੀਏ,
ਕਿਤੋ,ਕੋਈ,ਆਉਣਾ ਨਾ ਅਵਤਾਰl

ਜਸਵੀਰ ਸਿੱਖ ਮੋਰੋਂ
ਐਨ.ਆਰ. ਆਈ.ਕਲੋਨੀ, ਬੰਗਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ,ਪੰਜਾਬ
ਫੋਨ- 9417262838

Previous articleਚਾਰ ਲੇਬਰ ਕੋਡ ਵਿਰੁੱਧ ਮੁਜਾਹਰਾ 13 ਦਸੰਬਰ ਨੂੰ
Next articleਹਾਰਟ ਫ਼ੇਲੀਅਰ ਨਾਲ ਜੂਝ ਰਹੀ 31 ਸਾਲਾਂ ਲੜਕੀ ਦਾ ਢਾਹਾਂ ਕਲੇਰਾਂ ਹਸਪਤਾਲ ਵਿੱਚ ਹੋਇਆ ਸਫ਼ਲ ਇਲਾਜ