ਸਿਰੜੀ ਲੋਕ

ਬਿੰਦਰ

(ਸਮਾਜ ਵੀਕਲੀ)

ਲਾਲ ਝੰਡੇ ਨੇ ਜਿੱਤ ਲਈ ਜੰਗ
ਫਿੱਕੇ ਪੈ ਗਏ ਮਝੵਬੀ ਰੰਗ

ਕਾਲੇ ਕਨੂੰਨ ਅੱਜ ਕਿਰਤੀ ਨੇ
ਮੋੜ ਦਿੱਤੇ ਕਰਕੇ ਬੇਰੰਗ

ਪੂੰਜੀਵਾਦ ਦੀ ਰੀੜ ਟੁੱਟ ਗਈ
ਕੁੱਲ ਜਹਾਨ ਰਹਿ ਗਿਆ ਦੰਗ

ਧਰਮ ਜਾਤ ਦੀ ਮੁੱਕੀ ਕਹਾਣੀ
ਹਰ ਵਰਗ ਅੱਜ ਕਿਰਤੀ ਸੰਗ

ਮੀਹ ਤੂਫ਼ਾਨ ਥੱਕ ਕੇ ਮੁੜ ਗਏ
ਪਰ ਸਿਰੜ ਨਾ ਹੋਇਆ ਭੰਗ

ਝੁੱਕ ਗਈਆਂ ਸਰਕਾਰਾਂ ਵੇਖੋ
ਮੰਨਣੀ ਪਈ ਜੰਨਤਾ ਦੀ ਮੰਗ

ਜਾਗ ਗਏ ਹੁਣ ਲੋਕ ਬਿੰਦਰਾ
ਸਿੱਖ ਲਿਆ ਜੀਵਣ ਦਾ ਢੰਗ

ਬਿੰਦਰ ਸਾਹਿਤ ਇਟਲੀ.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ਼
Next articleਅਣਜੰਮੀ ਦੀ ਕਹਾਣੀ