ਚੌਧਰੀ ਸੁਨੀਲ ਕੁਮਾਰ ਜਾਖੜ ਨੂੰ ਭਾਜਪਾ ਵੱਲੋਂ ਪੰਜਾਬ ਪ੍ਰਧਾਨ ਲਾਏ ਜਾਣ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ

ਫੋਟੋ ਕੈਪਸਨ:- ਭਾਜਪਾ ਹਾਈਕਮਾਂਡ ਵੱਲੋਂ ਚੌਧਰੀ ਸੁਨੀਲ ਕੁਮਾਰ ਜਾਖੜ ਨੂੰ ਪੰਜਾਬ ਪ੍ਰਧਾਨ ਲਗਾਏ ਜਾਣ ਤੇ ਭਾਜਪਾ ਵਰਕਰ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਸਿਆਸਤ ਸਰਗਰਮੀਆਂ ਦੇ ਚਲਦਿਆਂ ਭਾਜਪਾ ਵੱਲੋਂ ਚੌਧਰੀ ਸੁਨੀਲ ਕੁਮਾਰ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਲਗਾਏ ਜਾਣ ਤੇ ਭਾਜਪਾ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਮਹਿਤਪੁਰ ਅਤੇ ਪਰਜੀਆ ਮੰਡਲਾਂ ਦੇ ਸੈਂਕੜੇ ਵਰਕਰਾਂ ਵੱਲੋਂ ਇਕ ਦੂਜੇ ਦੇ ਗੱਲ ਲਗ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਖੁਸੀ ਵਿਚ ਖੀਵੇ ਹੋਏ ਭਾਜਪਾ ਵਰਕਰਾਂ ਦੇ ਗਲਾਂ ਵਿੱਚ ਪਾਰਟੀ ਚਿੰਨ ਪਾਏ ਹੋਏ ਸਨ। ਇਸ ਮੌਕੇ ਨਰਿੰਦਰ ਮੋਦੀ ਜ਼ਿੰਦਾਬਾਦ, ਸੁਨੀਲ ਕੁਮਾਰ ਜਾਖੜ ਜ਼ਿੰਦਾਬਾਦ ਦੇ ਨਾਹਰੇ ਲਗਾਉਂਦੇ ਭਾਜਪਾ ਵਰਕਰਾਂ ਨੇ ਭਾਜਪਾ ਪਾਰਟੀ ਅਤੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਪਰਚੇ ਵੀ ਵੰਡੇ।

ਆਪਣੇ ਹੱਥਾਂ ਵਿਚ ਭਾਜਪਾ ਦੇ ਝੰਡੇ ਫੜੀ ਭਾਜਪਾ ਵਰਕਰ ਮਹਿਤਪੁਰ ਦੇ ਮੇਨ ਚੌਕ ਵਿੱਚ ਇਕੱਠੇ ਹੋਏ। ਅਤੇ ਵਰਕਰਾਂ ਵੱਲੋਂ ਨਵੇ ਬਣੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਖੁਸ਼ੀ ਵਿਚ ਲੱਗੂ ਵੰਡੇ ਗਏ। ਇਸ ਮੌਕੇ ਮਹਿਤਪੁਰ ਮੰਡਲ ਪ੍ਰਧਾਨ ਸੁਨੀਲ ਅਨੇਜਾ, ਪਰਜੀਆ ਮੰਡਲ ਪ੍ਰਧਾਨ ਸਰਵਨ ਸਿੰਘ ਜੱਜ ਅਤੇ ਨੋਜਵਾਨ ਸਰਗਰਮ ਭਾਜਪਾ ਆਗੂ ਕਨਵਰ ਸੰਧੂ ਜਿਲਾ ਸਕੱਤਰ ਜਲੰਧਰ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਸੁਨੀਲ ਕੁਮਾਰ ਜਾਖੜ ਦੇ ਭਾਜਪਾ ਪ੍ਰਧਾਨ ਬਣਨ ਨਾਲ ਪਾਰਟੀ ਵਿੱਚ ਨਵੀਂ ਰੂਹ ਫੂਕੀ ਗਈ ਹੈ। ਹਾਈਕਮਾਂਡ ਦੇ ਇਸ ਫੈਸਲੇ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ। ਬਹੁਤ ਜਲਦ ਪੰਜਾਬ ਵਿੱਚ ਭਾਜਪਾ ਦਾ ਪਰਚਮ ਲਹਿਰਾ ਰਿਹਾ ਹੋਵੇਗਾ।

ਇਸ ਮੌਕੇ ਸਰਵਨ ਸਿੰਘ ਜੱਜ ਮੰਡਲ ਪ੍ਰਧਾਨ ਪਰਜੀਆ ,ਕਨਵਰ ਸੰਧੂ ਜਿਲਾ ਸਕੱਤਰ ਜਲੰਧਰ ਪ੍ਰਭਾਰੀ, ਸੁਨੀਲ ਅਨੇਜਾ ਮੰਡਲ ਪ੍ਰਧਾਨ ਮਹਿਤਪੁਰ , ਰਜਿੰਦਰ ਸਿੰਘ ਲਾਟੀਆ , ਸੁਸ਼ੀਲ ਕੁਮਾਰ ਬਾਵਾ, ਲਵਪ੍ਰੀਤ ਸਿੰਘ ਕਿਸਾਨ ਮੋਰਚਾ, ਰਾਮ ਪ੍ਰਕਾਸ਼ ਭੰਡਾਰੀ ਵਾਈਸ ਮੰਡਲ , ਰਜਤ ਅਨੇਜਾ ਆਦਿ ਭਾਜਪਾ ਅਹੁਦੇਦਾਰ ਵੀ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਸੁੱਕੇ ਪ੍ਰਸ਼ਾਦਿਆਂ ਦਾ ਘਪਲਾ: ਸ਼੍ਰੋਮਣੀ ਕਮੇਟੀ ਨੇ 52 ਕਰਮਚਾਰੀਆਂ ਨੂੰ ਮੁਅੱਤਲ ਕੀਤਾ