(ਸਮਾਜ ਵੀਕਲੀ)
ਲਾਡਲੇ ਨੂੰ ਮਾਂ ਆਖਦੀ
ਪੁੱਤਾ ਲੋਏ ਲੋਏ ਘਰ ਮੁੜ ਆਵੀਂ,
ਸੜਕਾਂ ਤੇ ਮੌਤ ਫਿਰਦੀ
ਹੌਲੀ ਹੌਲੀ ਤੂੰ ਸਕੂਟਰ ਚਲਾਵੀਂ।
ਸੜਕਾਂ ਤੇ ਸੈਂਕੜੇ ਅਵਾਰਾ ਪਸ਼ੂ ਫਿਰਦੇ,
ਲੋਕਾਂ ਪਿੱਛੇ ਭੱਜਣ ਕਈ ਆਪੋ ਵਿੱਚ ਭਿੜਦੇ।
ਏਹਨਾਂ ਜ਼ਾਲਮਾਂ ਦੇ ਨੇੜੇ ਨਾਂ ਤੂੰ ਜਾਵੀਂ
ਸੜਕਾਂ ਤੇ ਮੌਤ ਫਿਰਦੀ………
ਕਈ ਘਰ ਵਸਦੇ ਉਜਾੜ ਦਿੱਤੇ ਏਹਨਾਂ ਨੇ,
ਟੱਬਰਾਂ ਦੇ ਟੱਬਰ ਕਈ ਮਾਰ ਦਿੱਤੇ ਏਹਨਾਂ ਨੇ।
ਬਚੀਂ ਏਹਨਾਂ ਤੋਂ ਇਹ ਬੁਰੀਆਂ ਬਲਾਂਈਂ
ਸੜਕਾਂ ਤੇ ਮੌਤ ਫਿਰਦੀ……….
ਹੋਰ ਖੌਰੇ ਕਿੰਨਾਂ ਕੁ ਮੁਲਖ ਏਹਨਾਂ ਮਾਰਨਾਂ,
‘ਪੂਨੀਆਂ’ ਵਾਲਿਆ ਹੱਲ ਕੱਢੇ ਸਰਕਾਰ ਨਾਂ।
ਮੇਰੀ ਗੱਲ ”ਬਲਦੇਵ” ਨਾਂ ਭੁਲਾਵੀਂ
ਸੜਕਾਂ ਤੇ ਮੌਤ ਫਿਰਦੀ…….
ਬਲਦੇਵ ਸਿੰਘ ‘ਪੂਨੀਆਂ’



