
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲਾਲ ਝੰਡਾ ਬਜਾਜ ਸਨਜ਼ ਮਜਦੂਰ ਯੂਨੀਅਨ ਵੱਲੋਂ ਆਪਣੀਆਂ ਬੁਨਿਆਦੀ ਮੰਗਾਂ ਨੂੰ ਲੈ ਕੇ ਇੱਕ ਰੋਸ਼ ਧਰਨਾ ਸੀਟੀਯੂ ਪੰਜਾਬ ਦੇ ਬੈਨਰ ਹੇਠ ਅਤੇ ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਕਾ. ਜਗਦੀਸ਼ ਚੰਦ ਦੀ ਅਗਵਾਈ ਵਿੱਚ ਲੇਬਰ ਦਫਤਰ ਗਿੱਲ ਰੋਡ ਦੇ ਬਾਹਰ ਦਿੱਤਾ ਗਿਆ। ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਕਾ. ਜਗਦੀਸ਼ ਚੰਦ ਨੇ ਕਿਹਾ ਕਿ ਪਿਛਲੇ 13 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਮਜਦੂਰ ਜਮਾਤ ਦੀ ਮਿਨੀਮਮ ਵੇਜ ਵਿੱਚ ਵਾਧਾ ਨਹੀਂ ਕੀਤਾ ਅਤੇ ਨਾ ਹੀ ਮਹਿੰਗਾਈ ਭੱਤਾ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਦੀ ਮੁੱਖ ਮੰਗ ਵਿੱਚ ਮਜ਼ਦੂਰ ਜਮਾਤ ਦੀ ਦਿਹਾੜੀ 8 ਘੰਟੇ ਦੀ ਜਗ੍ਹਾ 12 ਘੰਟੇ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪਹਿਲਾਂ ਵਾਂਗ 8 ਘੰਟੇ ਕੀਤਾ ਜਾਵੇ, ਕਰਨਾ ਵੀ ਹੈ। ਇਸ ਮੌਕੇ ਸਹਾਇਕ ਲੇਬਰ ਦਫਤਰ ਅਧਿਕਾਰੀ ਨੂੰ ਮਜ਼ਦੂਰ ਜਮਾਤ ਵੱਲੋਂ ਮੰਗ ਪੱਤਰ ਸੌਂਪਦੇ ਹੋਏ ਮਜ਼ਦੂਰ ਜਮਾਤ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ। ਇਸ ਮੌਕੇ ਬਲਰਾਮ ਸਿੰਘ, ਅਬਦੇਸ਼ ਪਾਂਡੇ, ਅਜੀਤ ਕੁਮਾਰ, ਰਾਮ ਧਨੀ, ਮੁਕੇਸ਼ ਕੁਮਾਰ, ਤਹਿਸੀਲਦਾਰ, ਸੁਨੀਲ ਗਿਰੀ, ਫੂਲ ਬਦਨ, ਅਮਰਜੀਤ ਨੇ ਵੀ ਸੰਬੋਧਨ ਕੀਤਾ।






