*ਸਿੱਧ-ਪੱਧਰੀ ਗੱਲ!*

ਰੋਮੀ ਘੜਾਮੇਂ ਵਾਲ਼ਾ
  (ਸਮਾਜ ਵੀਕਲੀ)
ਸਭ ਸੋਚ ਕੇ ਪਾਇਓ ਵੋਟ ਵੋਟ।
ਕੰਮ ਤਾਂ ਆਵਣਗੇ ਲੋਟ ਲੋਟ।
ਜੋ ਵੀ ਮੁੱਖ ਰੱਖੂ ਧਰਮ ਧਰਮ।
ਬੱਸ ਕਰੂ ਫਜ਼ੂਲ ਜੇ’ ਕਰਮ ਕਰਮ।
ਸਦਾ ਰੱਖੂ ਨਜ਼ਰੀਆ ਤੰਗ ਤੰਗ
ਤੇ ਵਿੰਗੇ, ਟੇਢੇ ਢੰਗ ਢੰਗ।
ਜਿਹੜਾ ਵੀ ਕੂਕੂ ਜਾਤ ਜਾਤ।
ਇੱਕ ਪੱਖ ਦੀ ਕਰੂ ਬੱਸ ਬਾਤ ਬਾਤ।
ਦੇਊ ਜਾਤੀਵਾਦ ਨੂੰ ਚੁੱਕ ਚੁੱਕ।
ਬੱਸ ਚਾਹੂ ਫੋਕੀ ਠੁੱਕ ਠੁੱਕ।
ਜਿਸ ਕਰਿਆ ਬੱਸ ਖੇਤਰ ਖੇਤਰ।
ਉਹ ਵੀ ਨਹੀੰਓ ਬਿਹਤਰ ਬਿਹਤਰ।
ਉਹਦੀ ਜੀਭ ਰਹੂ ਕੌੜੀ ਕੌੜੀ
ਤੇ ਸੋਚ ਸਦਾ ਸੌੜੀ ਸੌੜੀ।
ਜੋ ਵੀ ਬੱਸ ਵੇਖੇ ਲੋਕ ਲੋਕ।
ਉਸ ਵੱਲ ਤਾਕਤ ਦਿਉ ਝੋਕ ਝੋਕ।
ਸਦਾ ਗੱਲ ਕਰੂ ਸਾਂਝੀ ਸਾਂਝੀ।
ਵਿਤਕਰਿਆਂ ਤੋਂ ਵਾਂਝੀ ਵਾਂਝੀ।
ਜੇ ਸਭ ਪਾਸੇ ਖੋਟਾ ਖੋਟਾ।
ਦਿਉ ਦੱਬ ਬਟਨ ਨੋਟਾ ਨੋਟਾ।
ਸਭਨਾਂ ‘ਤੇ ਮਾਰ ਲੀਕਾਂ ਲੀਕਾਂ।
ਦੇਵੋ ਕਢਵਾ ਚੀਕਾਂ ਚੀਕਾਂ।
ਸਿੱਧ-ਪੱਧਰੀ ਰੋਮੀ ਦੀ ਗੱਲ ਗੱਲ।
ਸੌਖਾ ਦੱਸਿਆ ਘੜਾਮੇਂ ਹੱਲ ਹੱਲ।
ਨਹੀਂ ਤੇ ਜਿਉਂ ਲੁੱਟਦੇ ਦਿਉ ਲੁੱਟਣ ਲੁੱਟਣ।
ਜਿਵੇਂ ਦਿਲ ਕਰਦਾ ਤਿਵੇਂ ਕੁੱਟਣ ਕੁੱਟਣ।
 ਰੋਮੀ ਘੜਾਮੇਂ ਵਾਲ਼ਾ।
  9855281105

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਬਾਬੇ ਦੀ ਜਵਾਨੀ