HOME ਬਲਾਕ ਮਹਿਤਪੁਰ ਦੀਆਂ ਸੇਵਾਵਾਂ ਹਰ ਹਾਲ ਵਿਚ ਬਹਾਲ ਰਹਿਣਗੀਆਂ – ਨਰਿੰਦਰ ਪਾਲ...

ਬਲਾਕ ਮਹਿਤਪੁਰ ਦੀਆਂ ਸੇਵਾਵਾਂ ਹਰ ਹਾਲ ਵਿਚ ਬਹਾਲ ਰਹਿਣਗੀਆਂ – ਨਰਿੰਦਰ ਪਾਲ ਸਿੰਘ ਚੰਦੀ 

5

ਬੀਜੇਪੀ ਵੱਲੋਂ ਧਰਨੇ, ਮੁਜ਼ਾਹਰੇ ਤੇ ਕਨੂੰਨੀ ਕਾਰਵਾਈ ਦੀ ਦਿੱਤੀ ਚਿਤਾਵਨੀ ਚੰਗੀਆਂ ਸੇਵਾਵਾਂ ਲਈ  ਲਾਟੀਆ ਨੂੰ ਕੀਤਾ ਸਨਮਾਨਿਤ 

ਮਹਿਤਪੁਰ,   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਵਿਧਾਨ ਸਭਾ ਹਲਕਾ ਸ਼ਾਹਕੋਟ ਦਾ ਬਲਾਕ ਮਹਿਤਪੁਰ ਇਨ੍ਹਾਂ ਦਿਨਾਂ ਵਿਚ ਚਰਚਾਂ ਵਿਚ ਹੈ। ਪੰਜਾਬ ਸਰਕਾਰ ਵੱਲੋਂ ਪੁਨਰਗਠਨ ਨੂੰ ਲੈ ਕੇ ਦਿੱਤੇ ਅਦੇਸ਼ ਮੁਤਾਬਿਕ ਇਕ ਬਲਾਕ ਵਿੱਚ 80 ਪਿੰਡਾਂ ਦੀ ਸ਼ਰਤ ਰੱਖੀ ਗਈ ਹੈ। ਜਿਸ ਬਲਾਕ ਵਿੱਚ ਪਿੰਡਾਂ ਦੀ ਗਿਣਤੀ ਘਟ ਨਿਕਲਦੀ ਹੈ ਉਸਦਾ ਦੂਸਰੇ ਬਲਾਕ ਵਿੱਚ ਰਲੇਵਾਂ ਕੀਤਾ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਜੇਪੀ ਪਾਰਟੀ ਦੇ ਵਿਧਾਨਸਭਾ ਹਲਕਾ ਸ਼ਾਹਕੋਟ ਤੋਂ ਇੰਚਾਰਜ ਸ੍ਰ ਨਰਿੰਦਰਪਾਲ ਸਿੰਘ ਚੰਦੀ ਨੇ ਕਰਦਿਆਂ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਨਸੂਬਿਆਂ ਨੂੰ ਬੂਰ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਲਾਕ ਮਹਿਤਪੁਰ ਦੀਆਂ ਪੰਚਾਇਤਾਂ ਅਤੇ ਪਬਲਿਕ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਇਲਾਕੇ ਵਿਚ ਅਲੱਗ -ਅਲੱਗ ਪਿੰਡਾਂ ਦੇ ਲੋਕਾਂ ਨੂੰ ਮਿਲਕੇ ਉਨ੍ਹਾਂ ਜਾਣਕਾਰੀ ਇਕੱਠੀ ਕੀਤੀ ਹੈ। ਚੰਦੀ ਨੇ ਕਿਹਾ ਕਿ ਬਲਾਕ ਮਹਿਤਪੁਰ ਦੇ 50 ਪਿੰਡ ਹਨ ਇਹ ਬਲਾਕ ਸੰਨ 2011 ਤੋਂ ਬਲਾਕ ਦੀਆਂ 59 ਦੇ ਕਰੀਬ ਪੰਚਾਇਤਾਂ ਇਸ ਬਲਾਕ ਦਾ ਨਿਰੰਤਰ ਲਾਭ ਲੈ ਰਹੀਆਂ ਹਨ। ਅਚਾਨਕ ਸਰਕਾਰ ਨੂੰ ਪੁਨਰਗਠਨ ਅਧੀਨ ਮਹਿਤਪੁਰ ਬਲਾਕ ਦਾ ਰਲੇਵਾਂ ਕਰਨ ਦੀ ਕੀ ਲੋੜ ਪੈ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ  ਵੱਲੋਂ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਬਜਾਏ ਜਨਤਾ ਦੀਆਂ ਸੇਵਾਵਾਂ ਨੂੰ ਅੱਖੋ ਪਰੋਖੇ ਕਰਦਿਆਂ ਪਬਲਿਕ ਦੇ ਵਿਰੋਧ ਦੇ ਬਾਵਜੂਦ ਮੁਢਲੇ ਸਿਹਤ ਕੇਂਦਰ ਵਿਚ  ਮਹੱਲਾ ਕਲੀਨਿਕ ਖੋਲ੍ਹ ਕੇ ਨਰਾਜ਼ਗੀ ਖੱਟੀ ਹੈ। ਤੇ ਰਹਿੰਦੀ ਕਸਰ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿਚ ਨਸ਼ਾ ਛੁਡਾਊ ਕੇਂਦਰ ਖੋਲ ਕੇ ਕੱਢ ਦਿੱਤੀ। ਅੱਜ ਯੁੱਧ ਨਸ਼ਿਆਂ ਵਿਰੁੱਧ ਨਾਹਰੇ ਦੇ ਬਾਵਜੂਦ ਨਸ਼ਾ ਛੁਡਾਊ ਕੇਂਦਰ ਵਿਚ ਨਸ਼ੇ ਦੇ ਰੋਗੀਆਂ ਦੀ ਗਿਣਤੀ ਲਗਾਤਾਰ ਵਧਦਾ ਗੰਭੀਰ ਚਿੰਤਾਂ ਦਾ ਵਿਸ਼ਾ ਹੈ। ਚੰਦੀ ਨੇ ਕਿਹਾ ਕਿ ਬਲਾਕ ਮਹਿਤਪੁਰ ਨਰੇਗਾ ਮਜ਼ਦੂਰਾਂ ਸਮੇਤ, ਪੰਚਾਇਤਾਂ ਦੇ ਕੰਮਾਂ ਲਈ ਸੇਵਾਵਾਂ ਦੇ ਰਿਹਾ ਹੈ ਇਸ ਦੀਆਂ ਸੇਵਾਵਾਂ ਕਿਸੇ ਕੀਮਤ ਤੇ ਬੰਦ ਨਹੀਂ ਹੋਣ ਦਿਤੀਆਂ ਜਾਂਦੀਆਂ। ਅਤੇ ਬੀਜੇਪੀ ਪਾਰਟੀ ਵੱਲੋਂ ਮੈਂ ਤੁਹਾਡਾ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਇੰਚਾਰਜ ਹੋਣ ਦੇ ਨਾਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੰਨਤਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਬਲਾਕ ਮਹਿਤਪੁਰ ਦੀਆਂ ਸੇਵਾਵਾਂ ਬਹਾਲ ਰੱਖਣ ਲਈ ਬੀਜੇਪੀ ਪਾਰਟੀ ਜਿਥੇ ਪ੍ਰਸ਼ਾਸਨ ਨੂੰ ਬਲਾਕ ਮਹਿਤਪੁਰ ਨਾਲ ਹੋਰ ਪਿੰਡਾਂ ਨੂੰ ਜੋੜਨ ਲਈ ਮਜਬੂਰ ਕਰ ਦਵੇਗਾ ਉਥੇ ਪਾਰਟੀ ਧਰਨਾ, ਮੁਜ਼ਾਹਰਾ, ਤੇ ਕਨੂੰਨੀ ਲੜਾਈ ਲੜਨ ਤੋਂ ਵੀ ਪਿਛੇ ਨਹੀਂ ਹਟੇਗੀ। ਇਸ ਮੌਕੇ ਨਰਿੰਦਰ ਪਾਲ ਸਿੰਘ ਚੰਦੀ ਹਲ਼ਕਾ ਇੰਚਾਰਜ ਬੀਜੇਪੀ ਵਿਧਾਨ ਸਭਾ ਹਲਕਾ ਸ਼ਾਹਕੋਟ ਵੱਲੋਂ ਪਾਰਟੀ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਪਾਰਟੀ ਦੇ ਹੋਣਹਾਰ ਆਗੂ ਰਜਿੰਦਰ ਸਿੰਘ ਲਾਟੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਆਸ਼ਾ ਵਰਕਰ ਯੂਨੀਅਨ (ਸੀਟੂ) ਨੇ ਮਜ਼ਦੂਰ ਦਿਵਸ ਮਨਾਇਆ
Next article ਕੀ ਨਾਂ ਦਿਆਂ ਇਸ ਬਾਤ ਨੂੰ!