ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ) ਸਾਹਿਤਕ ਸੱਥ ਪੱਤੋਂ ਹੀਰਾ ਸਿੰਘ ਦੀ ਖਾਸ ਮੀਟਿੰਗ ਪਿੰਡ ਪੱਤੋ ਹੀਰਾ ਸਿੰਘ ਵਿਖੇ ਸਾਹਿਤਕ ਸੱਥ ਦੇ ਦੇ ਪ੍ਰਧਾਨ ਰਾਜਪਾਲ ਪੱਤੋ ਦੀ ਪ੍ਰਧਾਨਗੀ ਹੇਠ ਹੋਈ। ਜਿਸ ਅਕਤੂਬਰ ਮਹੀਨੇ ਵਿਚ ਕਹਾਣੀਕਾਰ ਅਜੀਤ ਸਿੰਘ ਪੱਤੋ ਦੀ ਯਾਦ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਉਣ ਦਾ ਫੈਸਲਾ ਕੀਤਾ ਗਿਆ।ਆਏ ਇਸ ਵਾਰ ਦਾ ਕਹਾਣੀਕਾਰ ਅਜੀਤ ਸਿੰਘ ਪੱਤੋਂ ਪੁਰਸਕਾਰ ਕਹਾਣੀਕਾਰ ਜਸਵੀਰ ਕਲਸੀ ਨੂੰ ਦੇਣ ਲਈ ਸਰਬਸੰਮਤੀ ਨਾਲ਼ ਫੈਸਲਾ ਕੀਤਾ ਗਿਆ। ਰਾਜਵਿੰਦਰ ਰੌਂਤਾ ਨੇ ਸੱਥ ਨੂੰ ਸਹੀ ਚੋਣ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਜਸਵੀਰ ਕਲਸੀ ਦਾ ਕਹਾਣੀ ਤੇ ਆਲੋਚਨਾ ਵਿੱਚ ਚੰਗਾ ਸਥਾਨ ਹੈ। ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਜੀਤ ਸਿੰਘ ਪੱਤੋਂ ਪੁਰਸਕਾਰ ਸ਼ਲਾਘਾ ਯੋਗ ਉਦਮ ਹੈ ।ਇਸ ਸਮੇਂ ਹਾਜ਼ਰ ਲੇਖਕਾਂ ਨੇ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ।ਚਰਚਿਤ ਕਵੀ ਹਰਪ੍ਰੀਤ ਪੱਤੋਂ ਨੇ ਸਾਵਣ , ਮੰਗਲ ਮੀਤ ਨੇ ਗੀਤ, ਗਿਆਨੀ ਬਲਜਿੰਦਰ ਸਿੰਘ ਨੇ ਕਵਿਤਾ, ਸੋਨੂੰ ਪੱਤੋ ਨੇ ਸ਼ੇਅਰ,ਲਾਲੀ ਬਰਾੜ ਨੇ ਦੋਹੇ, ਗੁਰਚਰਨ ਰਾਜੂ ਪੱਤੋ ਨੇ ਦਾਜ ਤੇ ਗੀਤ, ਪ੍ਰਸ਼ੋਤਮ ਪੱਤੋ ਨੇ ਗੀਤ ਦੇਸ਼ ਬਚਾਈਏ, ਜਤਿੰਦਰ ਪੱਤੋ ਨੇ ਗੀਤ ਪੇਸ਼ ਕੀਤੇ। ਹਾਜ਼ਰੀਨ ਨੇ ਪ੍ਰੋਗਰਾਮ ਬਾਰੇ ਵਿਚਾਰਾਂ ਕੀਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


