ਕਹਾਣੀ/”ਵਿਸ਼ਵਾਸ ਦਾ ਮੁੱਲ”

ਬਲਰਾਜ ਚੰਦੇਲ

ਸਮਾਜ ਵੀਕਲੀ

ਰੌਸ਼ਨੀ  ਪੁਲਿਸ ਥਾਣੇ ਵਿੱਚ ਬੈਠੀ ਸੋਚ ਰਹੀ ਸੀ ਕਿ ਜਦੋਂ  ਉਹ ਨਵੀਂ ਵਿਆਹੀ ਸ਼ਹਿਰ ਵਿੱਚ ਆਈ ਸੀ, ਕੋਈ ਕੰਮ ਤੇ ਰੱਖਣ ਨੂੰ ਤਿਆਰ ਨਹੀਂ ਸੀ। ਉਹ ਵੀ ਵੇਹਲੀ ਤੇ ਉਸਦਾ ਬੱਈਆ ਵੀ ਵੇਹਲਾ। ਕਿਸੇ ਰਿਸ਼ਤੇਦਾਰ ਬਈਏ ਕੋਲ ਟਿਕੇ ਹੋਏ ਸੀ ।ਘਰ ਘਰ ਫ਼ਿਰਦੀ ਨੂੰ ਵਰਮਾ ਅੰਟੀ ਨੇ ਇਕ ਦੋ ਗੱਲਾ ਪੁੱਛੀਆਂ ਤੇ ਉਸਨੂੰ ਘਰ ਦੇ ਕੰਮਾਂ ਲਈ ਰੱਖ ਲਿਆ।ਵਰਮਾ ਆਂਟੀ ਤੇ ਅੰਕਲ ਨਾਲ ਦੋ ਬੱਚੇ। ਵਰਮਾ ਆਂਟੀ  ਨੇ ਉਸਨੂੰ ਘਰ ਦੇ ਸਾਰੇ ਕੰਮ ਸਮੱਝਾ ਦਿੱਤੇ ਤੇ ਹੌਲੀ ਹੌਲੀ ਰੌਸ਼ਨੀ ਸਾਰੇ ਕੰਮ ਸਿੱਖ  ਵੀ ਗਈ।ਰੌਸ਼ਨੀ ਦਾ ਬੱਈਆ ਵੀ ਵਰਮਾ ਅੰਕਲ ਦੀ ਫੈਕਟਰੀ ਵਿੱਚ ਹੀ ਕੰਮ ਕਰਨ ਲੱਗ ਪਿਆ। ਵਰਮਾ ਪਰਿਵਾਰ ਦਾ ਵਿਸ਼ਵਾਸ ਜਿੱਤ ਕੇ ਕੰਮ ਕਰ ਦਿਆਂ ਨੂੰ 15-20ਸਾਲ ਬੀਤ ਗਏ।
ਰੌਸ਼ਨੀ ਦਾ ਮੁੰਡਾ ਵੀ ਵੱਡਾ ਹੋ ਗਿਆ ਸੀ। ਦਸਵੀਂ ਵਿੱਚ ਪੜਦਾ ਸੀ ।ਵਰਮਾ ਅੰਟੀ ਮੁੰਡੇ ਦੀ ਪੜ੍ਹਾਈ ਲਈ ਵੇਲੇ ਕੁਵੇਲੇ  ਪੈਸੇ ਦੇ ਕੇ ਮੱਦਦ ਵੀ ਕਰ ਦਿੰਦੀ ਸੀ।ਵਰਮਾ ਅੰਟੀ ਨੂੰ ਰੌਸ਼ਨੀ ਦੇ ਮੁੰਡੇ ਦੇ ਰੰਗ ਢੰਗ ਕੁੱਝ ਠੀਕ ਨਹੀਂ ਸੀ ਲੱਗਦੇ ।ਉਸਨੇ ਕਈ ਬਾਰ ਰੌਸ਼ਨੀ ਨੂੰ ਕਿਹ ਵੀ ਸੀ ਕਿ ਰੌਸ਼ਨੀ ਮੁੰਡੇ ਨੂੰ ਫਿਜ਼ੂਲ ਖ਼ਰਚੀ ਤੋਂ ਰੋਕਿਆ ਕਰ ।ਪਰ ਰੌਸ਼ਨੀ ਨੂੰ ਲੱਗਦਾ ਕਿਤੇ ਉਸਦਾ ਮੁੰਡਾ ਬਾਕੀ ਮੁੰਡਿਆ ਨਾਲੋ ਪਿੱਛੇ ਨਾ ਰਹਿ ਜਾਏ।  ਰੌਸ਼ਨੀ ਚਾਹੁੰਦੀ ਸੀ ਕਿ ਉਸਦਾ ਮੁੰਡਾ ਦਸਵੀਂ ਕਰਕੇ  ਕਾਲਜ ਦੀ ਵੱਡੀ  ਪੜਾਈ  ਕਰੇ।ਪਰ ਮੁੰਡਾ ਮਨ ਲਗਾਕੇ ਪੜਣ ਨੂੰ  ਰਾਜ਼ੀ ਨਹੀਂ  ਸੀ।
ਸੋਚੀਂ ਪਈ ਰੌਸ਼ਨੀ ਨੂੰ ਪੁਲਿਸ ਨੇ ਅੰਦਰ ਬੁਲਾਇਆ ਤੇ ਪੁਛਗਿੱਛ ਕਰਨ ਲੱਗੇ।  ਰੌਸ਼ਨੀ ਕਹਿੰਦੀ-ਤੁਸੀੱ  ਬਾਰ ਬਾਰ ਇੱਕੋ ਗੱਲ ਪੁੱਛੀ ਜਾਂਦੇ ਹੋ ਕਿ ਘਰ ਵਿੱਚੋਂ ਗਹਿਣੇ ਤੇ ਨਕਦੀ ਕਿਸ ਨੇ ਚੋਰੀ ਕੀਤੇ।ਮੈਂ ਬਾਰਬਾਰ ਇਹੋ ਹੀ ਕਹਿੰਦੀ ਹਾਂ ਕਿ ਚੋਰੀ ਮੈਂ ਕੀਤੇ ਗਹਿਣੇ ਵੀ ਤੇ ਨਕਦੀ ਵੀ। ਪਰ ਚੋਰੀ ਦਾ ਸਮਾਨ ਕਿੱਥੇ ਗਿਆ , ਪੁਛਣ ਤੇ ਰੌਸ਼ਨੀ ਚੁੱਪ ਹੋ ਗਈ। ਪੁਲਿਸ ਨੂੰ ਬਿਆਨ ਦੇਕੇ ਵਰਮਾ ਅੰਟੀ ਨੇ ਸਾਫ਼ ਸਾਫ਼ ਕਿਹਾ ਕਿ ਸਾਨੂੰ ਇਸ ਤੇ ਬਿਲਕੁਲ ਸ਼ੱਕ ਨਹੀਂ। 15-20 ਸਾਲ ਤੋਂ ਸਾਡੇ ਘਰ ਕੰਮ ਕਰਦੀ ਹੈ ,ਕਦੇ ਕੋਈ ਚੀਜ਼ ਇੱਧਰ ਉੱਧਰ ਨਹੀਂ ਹੋਈ।ਰੌਸ਼ਨੀ ਨੇ ਜ਼ੋਰ ਦੇਕੇ ਕਿਹਾ ਕਿ ਇਨ੍ਹਾਂ ਦੇ ਵਿਸ਼ਵਾਸ ਕਰਕੇ ਹੀ ਮੈਂ ਇਹ ਚੋਰੀ ਕੀਤੀ ਹੈ।ਮਾਲਕਿਨ ਨੇ ਇੱਕ ਦਿਨ ਬਾਅਦ ਆਉਣਾ ਸੀ ਤੇ ਮੈਂ ਪਰਿਵਾਰ ਸਮੇਤ ਚਲੇ ਜਾਣਾ ਸੀ।ਇਹ ਰਾਤ ਨੂੰ ਹੀ ਵਾਪਸ ਮੁੜ ਆਏ।
ਵਰਮਾ ਅੰਟੀ ਦੀ ਨਜ਼ਰ ਉਸਦੇ ਮੂੰਹ ਤੇ ਪਈ।ਉਸਨੇ ਮੂੰਹ ਮੱਥਾ ਲਕੋਇਆ ਹੋਇਆ ਸੀ ਤੇ ਨੀਵੀਂ ਪਾਕੇ ਗੱਲ ਕਰ ਦੀ ਸੀ ।
ਵਰਮਾ ਅੰਟੀ ਨੇ  ਉਸਦਾ ਮੂੰਹ ਉੱਪਰ ਨੂੰ ਕੀਤਾ ਤੇ ਸਿਰ ਮੱਥੇ ਤੇ ਸੱਟਾਂ ਦੇ ਨਿਸ਼ਾਨ ਸੀ । ਪੁਲਿਸ ਨੇ ਸੱਖਤੀ ਨਾਲ ਪੁੱਛਿਆ ਕਿ ਤੇਰੇ ਮੱਥੇ ਤੇ ਸੱਟਾਂ  ਕਿਉਂ ਲੱਗੀਆਂ ਹੋਈਆਂ ਹਨ।
ਰੌਸ਼ਨੀ ਫੇਰ ਪਲਟਾ ਖਾ ਗਈ ,ਕਹਿੰਦੀ ਮੇਰੇ ਮੁੰਡੇ ਨੇ  ਮੇਰੇ ਨਾਲ ਕੁੱਟ ਮਾਰ ਕੀਤੀ ਕਿ ਇਹ ਕੰਮ ਨਹੀਂ  ਕਰਨਾ।
ਪਲਿਸ ਨੇ ਮੁੰਡਾ ਵੀ ਫੜ ਲਿਆਂਦਾ ਜੋ ਘਰੋ ਭੱਜਣ ਦੀ ਤਿਆਰੀ ਕਰ ਰਿਹਾ ਸੀ। ਪੁਲੀਸ ਨੇ ਸੱਖਤੀ ਕੀਤੀ ਤਾਂ ਬੱਕ ਪਿਆ।
ਕਹਿੰਦਾ ਮੈਂ ਮਾਂ ਦੇ ਨਾਲ ਵਰਮਾ ਆਂਟੀ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਅੱਜ  ਜਦੋ ਮਾਂ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਮੈ ਚੁੱਪ ਚਾਪ ਵਰਮਾ ਅੰਟੀ ਦੇ ਬੈਡਰੂਮ ਵਿੱਚ ਚਲਾ ਗਿਆ ਤੇ ਅਲਮਾਰੀ ਦਾ ਤਾਲਾ ਮਾਸਟਰ ਚਾਬੀ  ਨਾਲ ਖੋਲ ਲਿਆ। ਸਾਰੇ ਗਹਿਣੇ ਤੇ ਨਕਦੀ ਬੈਗ ਵਿੱਚ ਪਾਕੇ ਜਾਣ ਲੱਗਾ ਤਾਂ ਮਾਂ ਆ ਗਈ। ਚੋਰੀ  ਦੇ ਸਮਾਨ ਲਈ ਖਿੱਚਾ ਧੂਈ ਕਰਦੀ ਮਾਂ ਨੂ ਧੱਕਾ ਦੇਕੇ ਮੈਂ ਭੱਜ ਗਿਆ। ਹੁਣ ਮੈਂ ਸ਼ਹਿਰ ਛੱਡਣ ਦੀ ਤਿਆਰੀ ਵਿੱਚ ਸੀ ਕਿ ਫੜਿਆ ਗਿਆ। ਸਾਹਬ ਮਾਂ ਨੇ ਮੈਨੂੰ ਬਚਾਉਣ ਲਈ ਸਾਰਾ ਇਲਜ਼ਾਮ ਅਪਣੇ ਤੇ ਲੈ ਲਿਆ ਹੈ।ਉਹਦੇ ਸੱਟਾਂ ਇਸੇ ਖਿੱਚਾ ਧੂਈ ਕਰਕੇ ਲੱਗੀਆਂ ਹਨ। ਰੌਸ਼ਨੀ ਹੁਣ ਅਪਣੇ ਆਪ ਨੂੰ ਲੁੱਟਿਆ  ਹੋਇਆ ਦੇਖ ਰਹੀ ਸੀ।ਕੰਮ ਤੋਂ ਵੀ ਗਈ ਤੇ ਮੁੰਡੇ ਤੋਂ ਵੀ ਗਈ। ਉਹ ਪੁਲਿਸ ਦਫ਼ਤਰ ਵਿੱਚ  ਬੈਠੀ ਪੱਛਤਾ ਰਹੀ ਸੀ ਕਿ ਵਰਮਾ ਅੰਟੀ ਦੇ ਬਾਰ ਬਾਰ ਕਹਿਣ ਤੇ ਵੀ ਕਿ ਰੌਸ਼ਨੀ ਤੇਰੇ ਮੁੰਡੇ ਦੇ ਲੱਛਣ ਠੀਕ ਨਹੀਂ ਲੱਗਦੇ ,ਉਸਨੂੂੰ ਸੱਮਝ ਕਿਉ ਨਾ ਆਈ।ਮਮਤਾ ਦੀ ਮਾਰੀ ਅੰਨੀ ਹੋਈ ਨੇ ਮੁੰਡੇ ਦੇ  ਫ਼ਿਜ਼ੂਲ  ਖ਼ਰਚਿਆਂ ਤੇ ਰੋਕ ਕਿਉਂ ਨਾ ਲਾਈ।
ਪੁਲਿਸ ਨੇ ਰੌਸ਼ਨੀ ਨੂੰ ਛੱਡ ਦਿੱਤਾ  ਤੇ ਉਸਦੇ ਮੁੰਡੇ ਨੂੰ ਲੋੜੀਂਦੀ ਕਾਰਵਾਈ ਲਈ ਹਿਰਾਸਤ ਵਿੱਚ ਲੈ ਲਿਆ।
ਰੌਸ਼ਨੀ ਦਾ ਬੱਈਆ ਕੋਲ ਖੜਾ ਭੌਂਝੱਕਾ ਜਿਹਾ ਅਪਣਾ ਉਜੱੜਦਾ ਘਰ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਹੁਣ ਕੋਈ ਉਨ੍ਹਾਂ ਨੂੰ ਕੰਮ ਤੇ ਕਿਉਂ ਰੱਖੇਗਾ?
ਪੁਲਿਸ ਵਾਲਿਆਂ ਨੇ ਚੋਰੀ ਦਾ ਸਮਾਨ ਵਰਮਾ ਅੰਟੀ ਨੂੰ ਦਿੱਤਾ ਤੇ ਲੋੜ ਪੈਣ ਤੇ ਪੁਲਿਸ ਦਫ਼ਤਰ ਵਿੱਚ ਆਉਣ ਲਈ ਕਿਹਾ।
ਵਰਮਾ ਅੰਟੀ ਤੇ ਅੰਕਲ ਚੁੱਪਚਾਪ ਬਾਹਰ ਨੂੰ ਚੱਲ ਪਏ।ਵਰਮਾ ਅੰਟੀ ਨੇ ਰੋਂਦੀ ਹੋਈ ਰੌਸ਼ਨੀ  ਨੂੰ ਬਾਹਰ ਬੁਲਾਇਆ ਤੇ ਉਸਦੇ ਸਿਰ ਤੇ ਹੱਥ ਰੱਖ ਕੇ ਕਿਹਾ ਰੌਸ਼ਨੀ ਸਾਨੂੰ ਤੇਰੇ ਤੇ ਪੂਰਾ ਵਿਸ਼ਵਾਸ ਸੀ ਤੇ ਹੈ ਵੀ ।
ਤੂੰ  ਤੇ ਤੇਰਾ  ਬੱਈਆ ਅਪਣਾ ਕੰਮ ਪਹਿਲਾਂ ਵਾਂਗ ਹੀ ਕਰੋਗੇ।ਜਿੱਥੇ  ਰੌਸ਼ਨੀ  ਨੇ ਔਲਾਦ ਨੂੰ ਸਹੀ ਸੰਸਕਾਰ ਦੇਣ ਦੀ ਜ਼ਰੂਰਤ ਨੂੰ ਸੱਮਝਿਆ ਉੱਥੇ ਉਸਦੀ
ਇਮਾਨਦਾਰੀ ਤੇ ਵਿਸ਼ਵਾਸ ਦਾ ਵੀ ਮੁੱਲ ਪਿਆ।
ਬਲਰਾਜ ਚੰਦੇਲ ਜੰਲਧਰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਨ ਸੰਤ ਸਮਾਗਮ”ਇਹੁ ਜਨਮੁ ਤੁਮਾਰੇ ਲੇਖੇ” 3 ਨਵੰਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਭਰੋ ਮਜ਼ਾਰਾ ਵਿਖੇ
Next articleਸ਼ਹੀਦ ਸੰਦੀਪ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਧਾਲੀਵਾਲ ਤੇ ਡਾ ਅੰਬੇਡਕਰ ਸੁਸਾਇਟੀ ਆਰ ਸੀ ਐੱਫ ਵੱਲੋਂ ਬਲਵੰਤ  ਸਿੰਘ ਬੱਲ  ਵਾਤਾਵਰਣ ਪ੍ਰੇਮੀ ਸਨਮਾਨਿਤ