ਸ਼ਹੀਦ ਸੰਦੀਪ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਧਾਲੀਵਾਲ ਤੇ ਡਾ ਅੰਬੇਡਕਰ ਸੁਸਾਇਟੀ ਆਰ ਸੀ ਐੱਫ ਵੱਲੋਂ ਬਲਵੰਤ  ਸਿੰਘ ਬੱਲ  ਵਾਤਾਵਰਣ ਪ੍ਰੇਮੀ ਸਨਮਾਨਿਤ 

ਕਪੂਰਥਲਾ (ਕੌੜਾ)– ਸ਼ਹੀਦ ਸੰਦੀਪ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਧਾਲੀਵਾਲ ਕਪੂਰਥਲਾ ਵਲੋਂ ਉੱਘੇ ਸਮਾਜ ਸੇਵਕ ਸ. ਬਲਵੰਤ ਸਿੰਘ ਬੱਲ ਨੂੰ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਬਲਵੰਤ  ਸਿੰਘ ਬੱਲ  ਵਾਤਾਵਰਣ ਪ੍ਰੇਮੀ ਹੋਣ ਕਰਕੇ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਕਪੂਰਥਲਾ ਨਾਲ ਮਿਲ ਕੇ ਕਪੂਰਥਲਾ ਦੇ ਆਸ ਪਾਸ ਹਜ਼ਾਰਾਂ ਰੁੱਖ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।  ਇਹਨਾਂ ਵੱਲੋਂ ਡਾਕਟਰ ਅੰਬੇਡਕਰ ਭਵਨ ਕਪੂਰਥਲਾ ਵਿਖੇ ਪਾਰਕ ਵਿਚ ਲੋੜੀਂਦੇ ਸਮਾਨ ਦਾ ਪ੍ਰਬੰਧ ਵੀ ਕੀਤਾ ਜਾਂਦਾ । ਪਿਛਲੇ ਦਿਨੀਂ ਇਲਾਕੇ ਦੀ ਸਮਾਜ ਸੇਵੀ ਸੰਸਥਾ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਸੁਸਾਇਟੀ ਰੇਲ ਕੋਚ ਫੈਕਟਰੀ, ਕਪੂਰਥਲਾ ਨੂੰ ਕੰਪਿਊਟਰ ਭੇਂਟ ਵੀ ਕੀਤਾ ਗਿਆ। ਬਲਵੰਤ ਸਿੰਘ ਬੱਲ  ਨੇ ਸੰਸਥਾ ਦਾ ਸਨਮਾਨ ਕਰਨ ਤੇ ਧੰਨਵਾਦ ਕੀਤਾ l ਸਮਗਾਮ ਵਿਚ ਵਿਸ਼ੇਸ਼ ਤੌਰ ਸੰਸਥਾਂ  ਦੇ ਫਾਊਂਡਰ ਪਿਆਰਾ ਸਿੰਘ ਧਾਲੀਵਾਲ, ਆਰਗੇਨਾਈਜਰ ਬਹਾਦਰ ਸਿੰਘ ਬੱਲ, ਸਾਹਿਤਕਾਰ ਡਾ ਆਸਾ ਸਿੰਘ ਘੁੰਮਣ, ਤੇਜਿੰਦਰ ਸਿੰਘ ਅਤੇ ਮੱਸਾ ਸਿੰਘ ਆਦਿ ਸ਼ਾਮਿਲ ਸਨ। ਇਸ ਦੌਰਾਨ ਬਲਵੰਤ ਸਿੰਘ ਬੱਲ ਵੱਲੋਂ ਸ਼ਹੀਦ ਸੰਦੀਪ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਧਾਲੀਵਾਲ ਕਪੂਰਥਲਾ ਦਾ ਧੰਨਵਾਦ ਕੀਤਾ ਗਿਆ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਾਣੀ/”ਵਿਸ਼ਵਾਸ ਦਾ ਮੁੱਲ”
Next articleਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਆਯੋਜਿਤ