(ਸਮਾਜ ਵੀਕਲੀ)
ਜੀ ਬਾਬਾ ਹਾਂ ਬਾਬਾ
ਕੋਈ ਬਾਤ ਮਿਸ਼ਨ ਦੀ ਪਾ ਬਾਬਾ।
ਨੋਟਾਂ ਨਾਲ ਢਿੱਡ ਤੇਰਾ ਭਰਦਾ ਨਹੀਂ?
ਅਰਬਾਂ ਦਾ ਮਾਲਕ ਫਿਰ ਕਿਉਂ ਸਰਦਾ ਨਹੀਂ?
ਪੰਪਾਂ, ਹੋਟਲਾਂ ਦਾ ਤੂੰ ਹੋ ਗਿਆ ਚਾਲਕ
ਫੇਰ ਮਿਸ਼ਨ ਵੇਚਣ ਤੋਂ ਕਿਉਂ ਟੱਲਦਾ ਨਹੀਂ?
ਜੀ ਬਾਬਾ ਹਾਂ ਬਾਬਾ
ਕੋਈ ਬਾਤ ਮਿਸ਼ਨ ਦੀ ਪਾ ਬਾਬਾ
ਗਾਂਧੀ ਦੀ ਚਾਕਰੀ ਤੋਂ ਕਿਉਂ ਹੱਟਦਾ ਨਹੀਂ?
ਰਹਿਬਰ ਦੇ ਝਿੜਕਿਆਂ ਕਿਉਂ ਡਰਦਾ ਨਹੀਂ?
ਵੀਹ ਸਾਲਾਂ ਤੋਂ ਪੰਜਾਬ ਬਚਾ ਰਿਹਾਂ
ਇੰਨਾ ਜ਼ੋਰ ਲਾਕੇ ਵੀ ਕਿਉਂ ਬਚਦਾ ਨਹੀਂ?
ਪੰਪਾਂ, ਹੋਟਲਾਂ ਦਾ ਤੂੰ ਹੋ ਗਿਆ ਚਾਲਕ
ਫੇਰ ਮਿਸ਼ਨ ਵੇਚਣ ਤੋਂ ਕਿਉਂ ਟੱਲਦਾ ਨਹੀਂ?
ਜੀ ਬਾਬਾ ਹਾਂ ਬਾਬਾ
ਕੋਈ ਬਾਤ ਮਿਸ਼ਨ ਦੀ ਪਾ ਬਾਬਾ
ਅਸ਼ਲੇਸ਼ ਕੁਮਾਰ ਗੜ੍ਹੀ



