HOME ਗ੍ਰਾਮ ਪੰਚਾਇਤ ਭੰਮੀਪੁਰਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

ਗ੍ਰਾਮ ਪੰਚਾਇਤ ਭੰਮੀਪੁਰਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

1
ਰਾਏਕੋਟ  (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਪੰਜਾਬ ਦੀ ‘ਆਪ’ ਸਰਕਾਰ ਦੀ ਅਗਵਾਈ ਹੇਠ ਚੱਲ ਰਹੇ ਵਿਕਾਸ-ਕਾਰਜਾ ਲਈ ਅੱਜ ਸਰਪੰਚ ਮਨਪ੍ਰੀਤ ਕੌਰ ਅਤੇ ਗ੍ਰਾਮ ਪੰਚਾਇਤ ਭੰਮੀਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ:ਗੁਰਪ੍ਰੀਤ ਸਿੰਘ ਭੰਮੀਪੁਰਾ ਨੇ ਕਿਹਾ ਕਿ ਪੰਜਾਬ ਵਿਚ ਲੰਮਾ ਸਮਾਂ ਕਾਗਰਸ ਅਤੇ ਸ੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ ਪਿੰਡ ਭੰਮੀਪੁਰਾ ਦੇ ਵਿਕਾਸ-ਕਾਰਜਾ ਵੱਲ ਕੋਈ ਤਵੱਜੋ ਨਹੀ ਦਿੱਤੀ।ਉਨ੍ਹਾ ਕਿਹਾ ਕਿ ਪਿੰਡ ਭੰਮੀਪੁਰਾ ਦੇ ਵਾਰਡ ਨੰਬਰ ਪੰਜ ਵਾਲੇ ਰਸਤੇ ਨੂੰ ਅੱਜ ਤੋ 25 ਸਾਲ ਪਹਿਲਾ ਪੱਕਾ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਇਹ ਰਸਤਾ ਕਾਫੀ ਨੀਵਾ ਹੋਣ ਕਰਕੇ ਬਰਸਾਤ ਦਾ ਪਾਣੀ ਰਸਤੇ ਵਿਚ ਖੜ੍ਹ ਜਾਦਾ ਸੀ ਜੋ ਪਿੰਡ ਵਾਸੀਆ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ।ਜਿਸ ਨੂੰ ਅੱਜ ਪੰਜਾਬ ਦੀ ਆਪ ਸਰਕਾਰ ਵੱਲੋ ਉੱਚਾ ਕਰਕੇ ਇੰਟਰਲੌਕ ਲਗਾਇਆ ਜਾ ਰਿਹਾ ਹੈ।ਇਸ ਰਸਤੇ ਦੀ ਕੁੱਲ ਲੰਬਾਈ 142 ਫੁੱਟ ਹੈ ਅਤੇ ਚੌੜਾਈ 24 ਫੁੱਟ ਹੈ ਜੋ ਕੁਝ ਹੀ ਦਿਨਾ ਵਿਚ ਤਿਆਰ ਹੋ ਕੇ ਲੋਕਾ ਨੂੰ ਸਮਰਪਿਤ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਜਲਦੀ ਹੀ ਪਿੰਡ ਦੀਆ ਹੋਰ ਨੀਵੀਆ ਗਲੀਆ ਨੂੰ ਉੱਚਾ ਕਰਕੇ ਇੰਟਰਲੌਕ  ਲਗਾਇਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਮਨਪ੍ਰੀਤ ਕੌਰ ਭੰਮੀਪੁਰਾ,ਯੂਥ ਆਗੂ ਡਾ: ਗੁਰਪ੍ਰੀਤ ਸਿੰਘ ਗੋਪੀ, ਸਾਬਕਾ ਪੰਚ ਹਰਪ੍ਰੀਤ ਸਿੰਘ, ਯੂਥ ਆਗੂ ਹਰਪ੍ਰੀਤ ਸਿੰਘ ਬੱਬਾ, ਮੋਹਣ ਸਿੰਘ, ਹਰਮੰਦਰ ਸਿੰਘ,ਮਨਦੀਪ ਸਿੰਘ, ਪੰਚ ਮਾ:ਜਰਨੈਲ ਸਿੰਘ, ਪੰਚ ਦਲਜੀਤ ਕੌਰ, ਪੰਚ ਸੁਰਿੰਦਰਪਾਲ ਕੌਰ, ਪੰਚ ਦਿਲਜੀਤ ਕੌਰ, ਪੰਚ ਕੋਮਲਪ੍ਰੀਤ ਕੌਰ, ਪੰਚ ਸਰਬਜੀਤ ਕੌਰ, ਪੰਚ ਕਸਮੀਰ ਸਿੰਘ, ਪੰਚ ਮਨਦੀਪ ਸਿੰਘ,ਪੰਚ ਜਗਰੂਪ ਸਿੰਘ, ਦਵਿੰਦਰ ਸਿੰਘ, ਸਵਰਨ ਸਿੰਘ, ਬੇਅੰਤ ਸਿੰਘ, ਬੌਬੀ ਰਾਮ, ਬਾਬਾ ਹਰਜਿੰਦਰ ਸਿੰਘ,ਗੁਰਸੇਵਕ ਸਿੰਘ, ਸੁਖਜੀਤ ਸਿੰਘ, ਰੂਪ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਇਆ ਸਾਉਣ ਮਹੀਨਾ ਕੁੜੀਓ ਜਾਂ ਸਾਉਣ ਮਹੀਨਾ ਦਿਨ ਤੀਆਂ ਦੇ
Next articleਸਲਾਨਾ ਬਰਸੀ ਸਮਾਗਮ 2 ਅਗਸਤ ਨੂੰ ਸਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ