HOME ਸਲਾਨਾ ਬਰਸੀ ਸਮਾਗਮ 2 ਅਗਸਤ ਨੂੰ ਸਰਧਾ ਭਾਵਨਾ ਨਾਲ ਮਨਾਈ ਜਾ ਰਹੀ...

ਸਲਾਨਾ ਬਰਸੀ ਸਮਾਗਮ 2 ਅਗਸਤ ਨੂੰ ਸਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ

1
ਰਾਏਕੋਟ    (ਸਮਾਜ ਵੀਕਲੀ)   ਗੁਰਭਿੰਦਰ ਗੁਰੀ :– ਮਾਰਕੀਟ ਕਮੇਟੀ ਹਠੂਰ ਦੇ ਸਾਬਕਾ ਚੇਅਰਮੈਨ ਸਵ:ਸ੍ਰੀ ਰਾਜ ਕੁਮਾਰ ਗੋਇਲ ਦੀ ਛੇਵੀਂ ਬਰਸੀ ਇਲਾਕੇ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਜੌੜੀਆ ਸਾਹਿਬ ਪਿੰਡ ਮਾਣੂੰਕੇ ਵਿਖੇ 2 ਅਗਸਤ ਦਿਨ ਐਤਵਾਰ ਨੂੰ ਸਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ।ਇਸ ਬਰਸੀ ਸਮਾਗਮ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਯੂਥ ਆਗੂ ਜਗਜੀਵਨ ਕੁਮਾਰ ਗੋਇਲ ਮਾਣੂੰਕੇ ਨੇ ਦੱਸਿਆ ਕਿ 31 ਜੁਲਾਈ ਦਿਨ ਸੁੱਕਰਵਾਰ ਨੂੰ ਸਵੇਰੇ ਦਸ ਵਜੇ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ ਕੀਤੇ ਜਾਣਗੇ ਅਤੇ ਦੋ ਅਗਸਤ ਦਿਨ ਐਤਵਾਰ ਨੂੰ ਦੁਪਹਿਰ ਬਾਰਾ ਵਜੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।ਇਸ ਮੌਕੇ ਕੀਰਤਨੀ ਜੱਥੇ ਵੱਲੋ ਸਬਦ ਕੀਰਤਨ ਕਰਕੇ ਸੰਗਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਜਾਵੇਗਾ,ਇਸ ਮੌਕੇ ਵੱਖ-ਵੱਖ ਜੱਥੇਬੰਦੀਆ ਦੇ ਆਗੂ ਦਰਵੇਸ ਸਿਆਸਤਦਾਨ ਸਵ:ਸ੍ਰੀ ਰਾਜ ਕੁਮਾਰ ਗੋਇਲ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ ਅਤੇ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਜਾਵੇਗਾ।ਉਨ੍ਹਾ ਕਿਹਾ ਕਿ 22 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ ਦਸ ਵਜੇ ਗੁਰਦੁਆਰਾ ਸ਼੍ਰੀ ਜੌੜੀਆ ਸਾਹਿਬ ਪਿੰਡ ਮਾਣੂੰਕੇ ਵਿਖੇ ਟਰੱਸਟ ਦੇ ਆਹੁਦੇਦਾਰਾ ਵੱਲੋ ਅਗਲੀ ਮੀਟਿੰਗ ਕਰਕੇ ਸਮਾਗਮਾ ਦੀਆ ਡਿਊਟੀਆ ਲਗਾਈਆ ਜਾਣਗੀਆ।ਇਸ ਮੌਕੇ ਉਨ੍ਹਾ ਨਾਲ ਸਾਬਕਾ ਬਲਾਕ ਸੰਮਤੀ ਮੈਬਰ ਓਮ ਪ੍ਰਕਾਸ ਗੋਇਲ ਮਾਣੂੰਕੇ, ਯੂਥ ਆਗੂ ਗੋਲਡੀ ਗੋਇਲ ਮਾਣੂੰਕੇ, ਨਵਦੀਪ ਗੋਇਲ ਮਾਣੂੰਕੇ, ਸਾਬਕਾ ਸਰਪੰਚ ਸਾਧੂ ਸਿੰਘ ਮਾਣੂੰਕੇ, ਗ੍ਰੰਥੀ ਸਿੰਘ ਭਾਈ ਗੁਰਦੀਪ ਸਿੰਘ ਦੀਪਾ, ਬਲਜੀਤ ਸਿੰਘ ਝੱਲੀ, ਕੁਲਦੀਪ ਸਿੰਘ ਰਾਏ, ਜਸਵਿੰਦਰ ਸਿੰਘ ਮੱਦੀ, ਚਮਕੌਰ ਸਿੰਘ,ਸਰਬਜੀਤ ਸਿੰਘ ਭੱਟੀ, ਹਰਦੀਪ ਕੌਸ਼ਲ ਮੱਲ੍ਹਾ, ਜੋਰਾ ਸਿੰਘ, ਜਗਰਾਜ ਸਿੰਘ ਮਾਣੂੰਕੇ, ਮਨਦੀਪ ਸਿੰਘ, ਮਨਜੀਤ ਸਿੰਘ, ਚੇਅਰਮੈਨ ਰਾਜ ਕੁਮਾਰ ਗੋਇਲ ਮੈਮੋਰੀਅਲ ਟਰੱਸਟ ਮਾਣੂੰਕੇ ਦੇ ਮੈਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗ੍ਰਾਮ ਪੰਚਾਇਤ ਭੰਮੀਪੁਰਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ