ਅੱਪਰਾ ਵਿਖੇ ਗੁਰੂਦੁਆਰਾ ਨਾਨਕਸਰ ਬੂੰਗਾ ਤੇ ਗੁਰੂਦੁਆਰਾ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਦੇ ਬਹੁਜਨ ਸਮਾਜ ਦੀ ਜਿੱਤ ਸੰਬੰਧੀ ਅਰਦਾਸ ਸਮਾਗਮ ਆਯੋਜਿਤ

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)- ਅੱਜ ਪਿੰਡ ਅੱਪਰਾ ਦੇ ਮੁਹੱਲਾ ਟਿੱਬੇ ਵਾਲਾ ਮੰਡੀ ਰੋਡ ਅੱਪਰੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਨਾਲ ਬਹੁਜਨ ਸਮਾਜ ਦੀ ਗੁਰੂ ਰਵਿਦਾਸ ਜੀ ਗੁਦੂਦਆਰਾ ਸਾਹਿਬ ਵਿਖੇ ਗੁਰੂਦੁਆਰਾ ਨਾਨਕਸਰ ਬੂੰਗਾ ਰਵਿਦਾਸੀਆ ਸਿੰਘਾ ਅਤੇ ਗੁਰੂ ਦੁਆਰਾ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਜੀ ਦੋਵੇ ,,ਬੂੰਗੇ,,ਰਹਿਣਗੇ ਜੁਗੋ ਜੁਗ ਅਟੱਲ | ਦੀ ਖੂਸ਼ੀ ਵਿੱਚ ਲੱਡੂਆਂ ਦਾ ਪ੍ਸਾਦ ਸੰਗਤ ਵਲੋਂ ਵੰਡਿਆ ਗਿਆ | ਇਸ ਸਮਾਗਮ ਦੌਰਾਨ ਸਤਿਕਾਰ ਯੋਗ ਸੰਤ ਸਮਾਜ ਸੀ੍ ਕੁਲਦੀਪ ਸਿੰਘ ਸਰਦੂਲਗੜ ਅਤੇ ਸਾਰੀਆਂ ਜਥੇਬੰਦੀਆਂ ਅਤੇ ਸੰਗਤਾਂ ਦਾ ਬਹੁਤ ਬਹੁਤ ਧਨੰਵਾਦ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤਾਂ ਨੇ ਕਿਹਾ ਕਿ ਇਹ ਜਿੱਤ ਧੰਨ ਧੰਨ ਸ੍ਰੀ ਗੂਰੁ ਰਵਿਦਾਸ ਜੀ ਮਹਾਰਾਜ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਅਪਾਰ ਕ੍ਰਿਪਾ ਸਦਕਾ ਹੀ ਪ੍ਰਾਪਤ ਹੋਈ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleफर्नीशिंग में मटेरियल ना मिलने के कारण कोच उत्पादन डी-रेल- इंप्लाइज यूनियन
Next articleਇਤਿਹਾਸਕ ਗੁਰਦੁਆਰਾ ਮਾਤਾ ਗੰਗਾ ਜੀ ਮਾਓ ਸਾਹਿਬ ਵਿਚ ਚੋਰੀ