ਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਪੱਤਰਕਾਰ ਦੀ ਕੰਧਾਰ ਿਵੱਚ ਮੌਤ

ਕਾਬੁਲ (ਸਮਾਜ ਵੀਕਲੀ): ਖਬਰ ਏਜੰਸੀ ਰਾਇਟਰਜ਼ ਲਈ ਕੰਮ ਕਰਨ ਵਾਲੇ ਪੁਲਿਤਜ਼ਰ ਪੁਸਰਕਾਰ ਜੇਤੂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਅਫ਼ਗਾਨਿਸਤਾਨ ’ਚ ਲੜਾਈ ਦੀ ਕਵਰੇਜ ਕਰਦਿਆਂ ਮੌਤ ਹੋ ਗਈ। ਘਟਨਾ ਸਮੇਂ ਉਹ ਅਫ਼ਗਾਨ ਦਸਤਿਆਂ ਤੇ ਤਾਲਿਬਾਨ ਦੇ ਅਤਿਵਾਦੀਆਂ ਵਿਚਾਲੇ ਕੰਧਾਰ ’ਚ ਹੋ ਰਹੀ ਲੜਾਈ ਦੀ ਕਵਰੇਜ ਕਰ ਰਿਹਾ ਸੀ। ਭਾਰਤ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁਨਦਜ਼ੇ ਨੇ ਅੱਜ ਟਵੀਟ ਕੀਤਾ, ‘ਲੰਘੀ ਰਾਤ ਕੰਧਾਰ ’ਚ ਮੇਰੇ ਮਿੱਤਰ ਦਾਨਿਸ਼ ਸਿੱਦੀਕੀ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਪੱਤਰਕਾਰ ਅਫ਼ਗਾਨ ਸੁਰੱਖਿਆ ਬਲਾਂ ਨਾਲ ਉੱਥੇ ਸੀ।’

ਮਾਮੁਨਦਜ਼ੇ ਨੇ ਕਿਹਾ ਕਿ ਦੋ ਹਫ਼ਤੇ ਪਹਿਲਾਂ ਉਸ ਦੇ ਕਾਬੁਲ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਉਸ ਨਾਲ ਮੁਲਾਕਾਤ ਹੋਈ ਸੀ। ਉਨ੍ਹਾਂ ਪਰਿਵਾਰ ਤੇ ਰਾਇਟਰਜ਼ ਨਾਲ ਹਮਦਰਦੀ ਜ਼ਾਹਿਰ ਕੀਤੀ। ਰਾਇਟਰਜ਼ ਦੇ ਮੁਖੀ ਮਾਈਕਲ ਫਰਾਈਡਨਬਰਗ ਅਤੇ ਐਡੀਟਰ ਇਨ ਚੀਫ  ਅਲੈਸੈਂਡਰਾ ਗੈਲੋਨੀ ਨੇ ਕਿਹਾ, ‘ਸਾਨੂੰ ਆਪਣੇ ਫੋਟੋਗ੍ਰਾਫਰ ਦਾਨਿਸ਼ ਸਿੱਦੀਕੀ ਦੀ ਮੌਤ  ਦਾ ਬਹੁਤ ਦੁੱਖ ਹੈ। ਅਸੀਂ ਖੇਤਰ ਦੀ ਅਥਾਰਿਟੀ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਇਕੱਠੀ  ਕਰ ਰਹੇ ਹਾਂ।’

ਸਿੱਦੀਕੀ ਦੀ ਉਮਰ 40 ਤੋਂ 45 ਸਾਲ ਵਿਚਾਲੇ ਸੀ। ਸੂਤਰਾਂ ਨੇ ਦੱਸਿਆ ਕਿ ਕੰਧਾਰ ਦੇ ਸਪਿਨ ਬੋਲਡਕ ਜ਼ਿਲ੍ਹੇ ’ਚ ਝੜਪਾਂ ਦੀ ਕਵਰੇਜ ਦੌਰਾਨ ਉਸ ਦੀ ਮੌਤ ਹੋਈ ਹੈ। ਉਹ ਬੀਤੇ ਕੁਝ ਦਿਨਾਂ ਤੋਂ ਕੰਧਾਰ ’ਚ ਹਾਲਾਤ ਦੀ ਕਵਰੇਜ ਕਰ ਰਿਹਾ ਸੀ। ਸਿੱਦੀਕੀ ਮੁੰਬਈ ਦਾ ਰਹਿਣ ਵਾਲਾ ਸੀ। ਉਸ ਨੂੰ ਰਾਇਟਰਜ਼ ਦੇ ਫੋਟੋਗ੍ਰਾਫੀ ਸਟਾਫ਼ ਦੇ ਮੈਂਬਰ ਵਜੋਂ ਪੁਲਿਤਜ਼ਰ ਪੁਰਸਕਾਰ ਮਿਲਿਆ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਕੁਲ ਰੌਏ ਨੇ ਬੰਗਾਲ ਅਸੈਂਬਲੀ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
Next articleਯੂਪੀ ਸਰਕਾਰ ਕਾਂਵੜ ਯਾਤਰਾ ’ਤੇ ਮੁੜ ਵਿਚਾਰ ਕਰੇ: ਸੁਪਰੀਮ ਕੋਰਟ